ਸੀਤਾਪੁਰ : ਸੀਤਾਪੁਰ ’ਚ ਪਿ੍ਰੰਸੀਪਲ ਦੇ ਝਿੜਕਣ ਤੋਂ ਨਾਰਾਜ਼ ਹੋ ਕੇ ਬਾਰਵੀਂ ਦੇ ਵਿਦਿਆਰਥੀ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਉਸ ਨੂੰ ਗੰਭੀਰ ਹਾਲਤ ’ਚ ਲਖਨਊ ਰੈਫਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇੱਕ ਦਿਨ ਪਹਿਲਾ ਮੁਲਜ਼ਮ ਵਿਦਿਆਰਥੀ ਦਾ ਦੂਜੇ ਵਿਦਿਆਰਥੀ ਨਾਲ ਝਗੜਾ ਹੋਇਆ ਸੀ। ਇਸ ’ਤੇ ਪਿ੍ਰੰਸੀਪਲ ਨੇ ਉਸ ਨੂੰ ਥੋੜ੍ਹਾ ਝਿੜਕ ਦਿੱਤਾ। ਵਿਦਿਆਰਥੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ। ਪੁਲਸ ਉਸ ਦੀ ਤਲਾਸ਼ ’ਚ ਲੱਗੀ ਹੈ। ਪਿ੍ਰੰਸੀਪਲ ਰਾਮ ਸਿੰਘ ਵਰਮਾ ਕਲਾਸਾਂ ਨੂੰ ਚੈੱਕ ਕਰ ਰਹੇ ਸਨ। ਉਸੇ ਸਮੇਂ ਅਚਾਨਕ ਵਿਦਿਆਰਥੀ ਗੁਰਵਿੰਦਰ ਸਿੰਘ ਨੇ ਉਨ੍ਹਾ ’ਤੇ ਤਿੰਨ ਗੋਲੀਆਂ ਚਲਾਈਆਂ।
ਮੁਲਜ਼ਮ ਵਿਦਿਆਰਥੀ ਦੇ ਪਰਵਾਰ ਵਾਲਿਆ ਦਾ ਕਹਿਣਾ ਹੈ ਕਿ ਉਸ ਨੇ ਸ਼ੁੱਕਰਵਾਰ ਸਕੂਲ ’ਚ ਜੋ ਕੁਝ ਹੋਇਆ, ਦੱਸਿਆ ਤੇ ਕਿਹਾਪਿ੍ਰੰਸੀਪਲ ਨੂੰ ਮੈਂ ਮਾਰ ਦੇਵਾਂਗਾ। ਹਾਲਾਂਕਿ ਪਰਵਾਰ ਵਾਲਿਆਂ ਨੇ ਉਸ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ।





