ਸੀ ਪੀ ਆਈ ਦੀ ਸੂਬਾ ਕਾਨਫਰੰਸ ਅੱਜ ਤੋਂ

0
2

ਪਾਰਟੀ ਦੇ ਜਨਰਲ ਸਕੱਤਰ ਡੀ. ਰਾਜਾ ਸੰਬੋਧਨ ਕਰਨਗੇ
ਜਲੰਧਰ (ਗਿਆਨ ਸੈਦਪੁਰੀ)
ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਸੂਬਾ ਕਾਨਫਰੰਸ 17 ਤੋਂ 18 ਫ਼ਰਵਰੀ ਨੂੰ ਜਲੰਧਰ ਵਿੱਚ ਕੀਤੀ ਜਾ ਰਹੀ ਹੈ। ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋ ਰਹੀ ਦੋ ਰੋਜ਼ਾ ਕਾਨਫਰੰਸ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਕਾਨਫਰੰਸ ਦੇ ਖੁੱਲ੍ਹੇ ਸੈਸ਼ਨ ਨੂੰ ਸੀ ਪੀ ਆਈ ਦੇ ਜਨਰਲ ਸਕੱਤਰ ਕਾਮਰੇਡ ਡੀ. ਰਾਜਾ ਸੰਬੋਧਨ ਕਰਨਗੇ। ਉਨ੍ਹਾਂ ਤੋਂ ਇਲਾਵਾ ਸੀ ਪੀ ਆਈ ਦੇ ਸਕੱਤਰੇਤ ਮੈਂਬਰ ਕਾਮਰੇਡ ਗਰੀਸ਼ ਸ਼ਰਮਾ ਤੇ ਪੰਜਾਬ ਇਕਾਈ ਦੇ ਆਗੂ ਵੀ ਸੰਬੋਧਨ ਕਰਨਗੇ।
ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਦੱਸਿਆ ਕਿ ਸੂਬਾ ਕਾਨਫਰੰਸ ਵਿੱਚ ਪੰਜਾਬ ਦੇ ਸਿਆਸੀ, ਸਮਾਜੀ ਤੇ ਆਰਥਿਕ ਹਾਲਾਤ ਬਾਰੇ ਗੰਭੀਰ ਵਿਚਾਰਾਂ ਹੋਣਗੀਆਂ। ਪੰਜਾਬ ਦੇ ਮੌਜੂਦਾ ਸੰਕਟਮਈ ਹਾਲਾਤ ਪੈਦਾ ਕਰਨ ਵਾਲੀਆਂ ਧਿਰਾਂ ਦੀ ਨਿਸ਼ਾਨਦੇਹੀ ਕਰਕੇ ਇੱਥੇ ਸੁਖਾਵਾਂ ਮਹੌਲ ਸਿਰਜਣ ਲਈ ਹੀਲੇ ਵਸੀਲੇ ਜੁਟਾਉਣ ਲਈ ਵੀ ਚਰਚਾ ਹੋਵੇਗੀ।
ਦੋ ਦਿਨਾਂ ਕਾਨਫਰੰਸ ਵਿੱਚ ਸੂਬਾ ਸਕੱਤਰ ਦੀ ਚੋਣ ਕੀਤੀ ਜਾਵੇਗੀ। ਕਾਨਫ਼ਰੰਸ ‘ਚ ਹਿੱਸਾ ਲੈਣ ਲਈ ਕਾਮਰੇਡ ਡੀ ਰਾਜਾ ਅਤੇ ਸੂਬਾਈ ਲੀਡਰਸ਼ਿੱਪ 16 ਫਰਵਰੀ ਦੀ ਸ਼ਾਮ ਨੂੰ ਜਲੰਧਰ ਪਹੁੰਚ ਚੁੱਕੀ ਹੈ। ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਕਾਮਰੇਡ ਰਸ਼ਪਾਲ ਕੈਲੇ ਅਤੇ ਤਿਆਰੀ ਕਮੇਟੀ ਦੇ ਚੇਅਰਮੈਨ ਕਾਮਰੇਡ ਸੱਤਪਾਲ ਭਗਤ ਨੇ ਦੱਸਿਆ ਕਿ ਸੂਬਾ ਕਾਨਫਰੰਸ ਲਈ ਸਭ ਤਿਆਰੀਆਂ ਮੁਕੰਮਲ ਹਨ।
ਕਾਮਰੇਡ ਬੰਤ ਬਰਾੜ ਤੋਂ ਇਲਾਵਾ ਸੂਬਾ ਸਕੱਤਰੇਤ ਮੈਂਬਰ ਹਰਦੇਵ ਸਿੰਘ ਅਰਸ਼ੀ, ਨਿਰਮਲ ਸਿੰਘ ਧਾਲੀਵਾਲ ਤੇ ਪ੍ਰਿਥੀਪਾਲ ਸਿੰਘ ਮਾੜੀਮੇਘਾ ਵੀ ਪਹੁੰਚ ਗਏ ਹਨ।