ਦੇਹਰਾਦੂਨ : ਉਤਰਾਖੰਡ ’ਚ ਬੀਤੇ ਕੁਝ ਦਿਨਾਂ ਤੋਂ ਮੀਂਹ ਦਾ ਦੌਰ ਜਾਰੀ ਹੈ। ਲਗਾਤਾਰ ਮੀਂਹ ਕਾਰਨ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਢਿਗਾਂ ਡਿੱਗਣ ਦੀਆਂ ਖ਼ਬਰਾਂ ਆ ਰਹੀਆਂ ਹਨ। ਉਥੇ ਹੀ ਪਿਥੌਰਾਗੜ੍ਹ ’ਚ ਢਿਗਾਂ ਡਿੱਗਣ ਕਾਰਨ ਕਰੀਬ 40 ਯਾਤਰੀਆਂ ਦੇ ਫਸੇ ਹੋਣ ਦੀ ਖ਼ਬਰ ਹੈ। ਤਵਾਘਾਟ-ਲਿਪੂਲੇਖ ਸੜਕ ’ਤੇ ਨਜੰਗ ਕੋਲ ਸ਼ਨੀਵਾਰ ਅਚਾਨਕ ਪਹਾੜੀ ਤੋਂ ਵੱਡਾ ਹਿੱਸਾ ਡਿੱਗ ਗਿਆ, ਜਿਸ ਕਾਰਨ ਰਾਜਮਾਰਗ ’ਤੇ ਆਵਾਜਾਈ ਬੰਦ ਕਰ ਦਿੱਤੀ ਗਈ। ਉਤਰਕਾਸ਼ੀ ’ਚ ਗੰਗੋਤਰੀ ਤੋਂ ਵਾਪਸ ਆ ਰਹੇ ਰਾਜਸਥਾਨ ਦੇ 400 ਯਾਤਰੀ ਢਿਗਾਂ ਡਿੱਗਣ ਕਾਰਨ ਫਸ ਗਏ ਹਨ।



