ਓਵਰਬਿ੍ਜ ਦਾ ਨੀਂਹ ਪੱਥਰ ਰੱਖਿਆ

0
4

ਦੋਰਾਹਾ (ਹਰਮਿੰਦਰ ਸੇਠ) : ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੰਗਲਵਾਰ ਦੋਰਾਹਾ ਵਿੱਚ ਨੀਲੋਂ ਨੂੰ ਜੋੜਨ ਵਾਲੇ ਰੇਲਵੇ ਓਵਰਬਿ੍ਜ ਦਾ ਨੀਂਹ ਪੱਥਰ ਰੱਖਿਆ | 70 ਕਰੋੜ ਦੀ ਲਾਗਤ ਨਾਲ ਪੁਲ ਬਣਨ ਨਾਲ ਮਾਲਵਾ ਖੇਤਰ, ਚੰਡੀਗੜ੍ਹ ਤੇ ਸ਼ਿਮਲਾ ਵਿਚਾਲੇ ਆਵਾਜਾਈ ਸੌਖੀ ਹੋ ਜਾਵੇਗੀ | ਇਸ ਦਾ ਕੰਮ 12-13 ਸਾਲ ਤੋਂ ਲਟਕਿਆ ਹੋਇਆ ਸੀ | ਨੀਂਹ ਪੱਥਰ ਰੱਖਣ ਵੇਲੇ ਰੇਲਵੇ ਅਧਿਕਾਰੀਆਂ ਤੋਂ ਇਲਾਵਾ ਭਾਜਪਾ ਆਗੂ ਬਿਕਰਮਜੀਤ ਸਿੰਘ ਚੀਮਾ, ਭੁਪਿੰਦਰ ਸਿੰਘ ਚੀਮਾ, ਗੇਜਾ ਰਾਮ ਬਾਲਮੀਕੀ, ਜਤਿੰਦਰ ਸ਼ਰਮਾ, ਮਨਪ੍ਰੀਤ ਸਿੰਘ, ਆਸ਼ਿਸ਼ ਸੂਦ, ਨਰੇਸ਼ ਆਨੰਦ, ਜਗਤਾਰ ਸਿੰਘ ਕੂਕਾ, ਸਪਿੰਦਰ ਸਿੰਘ ਚੱਜ, ਕੁਲਦੀਪ ਸਿੰਘ ਸੋਮਲ, ਭਜਨ ਸਿੰਘ ਚਾਪੜਾ, ਕੁਲਜੀਤ ਸਿੰਘ ਦੀਵਾ, ਕੁਲਦੀਪ ਸਿੰਘ ਪੱਲਾ, ਬੱਗਾ ਸਿੰਘ, ਨਿਰਮਲ ਸਿੰਘ ਬੇਰ ਖੁਰਦ, ਸੁਰਜੀਤ ਅਹੋੜ, ਜੱਸੀ ਮਲੀਪੁਰ, ਲਾਡੀ ਕੱਦੋਂ, ਪ੍ਰਗਟ ਸਿੰਘ ਕੱਦੋਂ, ਦਰਸ਼ਨ ਸਿੰਘ ਕੱਦੋਂ, ਵਿੱਕੀ ਜਟਾਣਾ, ਵਿਨੋਦ ਕੁਮਾਰ ਬਿੱਲਾ ਬੈਕਟਰ ਵੀ ਮੌਜੂਦ ਸਨ | ਪੁਲ ਇੱਕ ਸਾਲ ਵਿੱਚ ਬਣ ਜਾਵੇਗਾ | ਬਿੱਟੂ ਨੇ ਕਿਹਾ ਕਿ ਅਗਲੀਆਂ ਸਰਦੀਆਂ ਤੋਂ ਦਿੱਲੀ ਅਤੇ ਅੰਮਿ੍ਤਸਰ ਵਿਚਕਾਰ ਜਲੰਧਰ, ਲੁਧਿਆਣਾ ਅਤੇ ਚੰਡੀਗੜ੍ਹ ਦੇ ਰਸਤੇ ਇੱਕ ਵਿਸ਼ੇਸ਼ ਵੰਦੇ ਭਾਰਤ ਸਲੀਪਰ ਗੱਡੀ ਸ਼ੁਰੂ ਕੀਤੀ ਜਾਵੇਗੀ | ਇਹ ਇਸ ਖੇਤਰ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਹੈ | ਉਨ੍ਹਾ ਦੱਸਿਆ ਕਿ ਲੁਧਿਆਣਾ ਦੇ ਬਾਹਰਵਾਰ ਲਾਡੋਵਾਲ ਵਿਚ ਲੋਕੋ-ਸ਼ੈੱਡ ਬਣਾਉਣ ਲਈ ਜਗ੍ਹਾ ਦੀ ਪਛਾਣ ਕਰ ਲਈ ਗਈ |