ਚੰਡੀਗੜ੍ਹ : ਇੱਥੇ ਬੁੱਧਵਾਰ ਹਰਿਆਣਾ ਸਿਵਲ ਸਕੱਤਰੇਤ ਦੀ ਸੱਤਵੀਂ ਮੰਜ਼ਲ ਤੋਂ ਮੁਲਾਜ਼ਮ ਗਣੇਸ਼ ਦਾਸ ਅਰੋੜਾ ਨੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਹ ਹਰਿਆਣਾ ਦੇ ਇੱਕ ਆਈ ਏ ਐੱਸ ਅਫਸਰ ਦਾ ਸਕੱਤਰ ਸੀ। ਉਸ ਨੇ 15 ਦਿਨ ਪਹਿਲਾਂ ਵੀ ਸਕੱਤਰੇਤ ਦੀ ਛੱਤ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਕੁਝ ਲੋਕਾਂ ਨੇ ਉਸ ਨੂੰ ਰੋਕ ਲਿਆ ਸੀ।
ਗੱਡੀ ਹੇਠ ਆ ਕੇ ਤਿੰਨ ਮਰੇ
ਪਾਕੁਰ : ਝਾਰਖੰਡ ਦੇ ਪਾਕੁਰ ਜ਼ਿਲ੍ਹੇ ਵਿੱਚ ਵੰਦੇ ਭਾਰਤ ਐੱਕਸਪ੍ਰੈੱਸ ਹੇਠ ਆਉਣ ਕਾਰਨ ਇੱਕ ਜੋੜੇ ਅਤੇ ਉਨ੍ਹਾਂ ਦੀ ਤਿੰਨ ਸਾਲਾਂ ਦੀ ਬੱਚੀ ਦੀ ਮੌਤ ਹੋ ਗਈ। ਇਹ ਘਟਨਾ ਮੰਗਲਵਾਰ ਰਾਤ ਹਾਵੜਾ ਡਵੀਜ਼ਨ ਦੇ ਨਗਰਨਾਬੀ ਰੇਲਵੇ ਸਟੇਸ਼ਨ ਦੇ ਨੇੜੇ ਵਾਪਰੀ। ਨਿਊ ਜਲਪਾਈਗੁੜੀ-ਹਾਵੜਾ ਵੰਦੇ ਭਾਰਤ ਐੱਕਸਪ੍ਰੈੱਸ ਆ ਰਹੀ ਸੀ, ਉਸ ਵੇਲੇ ਇਹ ਪਰਵਾਰ ਰੇਲਵੇ ਟਰੈਕ ਪਾਰ ਕਰ ਰਿਹਾ ਸੀ। ਮਿ੍ਰਤਕਾਂ ਦੀ ਪਛਾਣ ਰਾਜਾ ਪਾੜਾ ਦੇ ਚੰਦਨ ਸਰਦਾਰ (35), ਉਸ ਦੀ ਪਤਨੀ ਰਿੰਪਾ (25) ਅਤੇ ਬੇਟੀ ਅਰਪਿਤਾ ਵਜੋਂ ਹੋਈ ਹੈ।




