25 C
Jalandhar
Sunday, September 8, 2024
spot_img

ਲੱਦਾਖ ‘ਚ ਗੱਡੀ ਨਦੀ ‘ਚ ਡਿੱਗੀ, 7 ਜਵਾਨਾਂ ਦੀ ਮੌਤ

ਸ੍ਰੀਨਗਰ : ਲੱਦਾਖ ਦੇ ਤੁਤਰਕ ਸੈਕਟਰ ਵਿਚ ਫੌਜ ਦੀ ਗੱਡੀ ਸ਼ੁੱਕਰਵਾਰ ਸ਼ਿਓਕ ਨਦੀ ਵਿਚ ਡਿੱਗਣ ਨਾਲ 7 ਜਵਾਨ ਮਾਰੇ ਗਏ | 26 ਫੌਜੀਆਂ ਦੀ ਟੁਕੜੀ ਪਰਤਾਪੁਰ ਤੋਂ ਹਨੀਫ ਸਬ-ਸੈਕਟਰ ਦੀ ਫਾਰਵਰਡ ਪੋਸਟ ਵੱਲ ਜਾ ਰਹੀ ਸੀ | ਸਵੇਰੇ ਕਰੀਬ 9 ਵਜੇ ਥੋਈਸੇ ਤੋਂ ਕਰੀਬ 25 ਕਿਲੋਮੀਟਰ ਦੂਰ ਗੱਡੀ ਤਿਲਕ ਕੇ ਨਦੀ ਵਿਚ ਡਿੱਗ ਗਈ | 26 ਜ਼ਖਮੀ ਫੌਜੀਆਂ ਨੂੰ ਕੱਢ ਕੇ ਫੀਲਡ ਹਸਪਤਾਲ ਲਿਆਂਦਾ ਗਿਆ, ਜਿਥੇ 7 ਦਮ ਤੋੜ ਗਏ | ਫੌਜੀ ਮਾਜ਼ਦਾ ਬੱਸ ਵਿਚ ਜਾ ਰਹੇ ਸਨ, ਜਿਸਨੂੰ ਚੰਗਮਾਰ ਦਾ ਵਾਸੀ ਅਹਿਮਦ ਸ਼ਾਹ ਚਲਾ ਰਿਹਾ ਸੀ | ਸੂਤਰਾਂ ਮੁਤਾਬਕ ਡਰਾਈਵਰ ਨੇ ਕੰਟਰੋਲ ਗੁਆ ਲਿਆ ਤੇ ਬੱਸ ਨਦੀ ਵਿਚ ਡਿਗ ਪਈ | ਜ਼ਖਮੀਆਂ ਨੂੰ ਬਿਹਤਰ ਇਲਾਜ ਲਈ ਚੰਡੀਮੰਦਰ ਵਿਚ ਪੱਛਮੀ ਕਮਾਨ ਦੇ ਹਸਪਤਾਲ ਲਿਆਂਦਾ ਗਿਆ ਹੈ |

Related Articles

LEAVE A REPLY

Please enter your comment!
Please enter your name here

Latest Articles