ਬਠਿੰਡਾ (ਪਰਵਿੰਦਰ ਜੀਤ ਸਿੰਘ)- ਕਾਊਾਟਰ ਇੰਟੈਲੀਜੈਂਸ (ਸੀ ਆਈ) ਬਠਿੰਡਾ ਨੇ ਦੋ ਮੁਲਜ਼ਮਾਂ ਨੂੰ ਦੋ ਹੈਂਡ ਗ੍ਰਨੇਡਾਂ ਸਮੇਤ ਗਿ੍ਫ਼ਤਾਰ ਕਰਕੇ ਸੰਭਾਵੀ ਅੱਤਵਾਦੀ ਹਮਲੇ ਨੂੰ ਟਾਲ ਦਿੱਤਾ ਹੈ¢ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬੂਟਾ ਸਿੰਘ ਉਰਫ਼ ਗੁਰਪ੍ਰੀਤ ਸਿੰਘ ਉਰਫ਼ ਗੋਪੂ ਵਾਸੀ ਗਿੱਲਵਾਲੀ (ਫਿਰੋਜ਼ਪੁਰ) ਅਤੇ ਹਰਮੰਦਰ ਸਿੰਘ ਉਰਫ਼ ਨਿੱਕਾ ਵਾਸੀ ਮੋਠਾਂਵਾਲੀ (ਮੋਗਾ) ਵਜੋਂ ਹੋਈ ਹੈ¢ਡੀ ਜੀ ਪੀ ਗੌਰਵ ਯਾਦਵ ਮੁਤਾਬਕ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬਰਾਮਦ ਕੀਤੇ ਗਏ ਗ੍ਰਨੇਡ ਸਰਹੱਦ ਪਾਰ ਦੀ ਗੈਰ-ਕਾਨੂੰਨੀ ਸਪਲਾਈ ਚੇਨ ਦਾ ਹਿੱਸਾ ਸਨ, ਜਿਸ ਦਾ ਉਦੇਸ਼ ਸਰਹੱਦੀ ਸੂਬੇ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਭੰਗ ਕਰਨਾ ਸੀ¢ਡੀ ਜੀ ਪੀ ਨੇ ਕਿਹਾ ਕਿ ਅਗਲੇ-ਪਿਛਲੇ ਸੰਬੰਧ ਸਥਾਪਤ ਕਰਨ ਅਤੇ ਇਸ ਮਡਿਊਲ ਵਿੱਚ ਸ਼ਾਮਲ ਹੋਰ ਮੈਂਬਰਾਂ ਦੀ ਪਛਾਣ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ¢ਏ ਆਈ ਜੀ ਮੈਡਮ ਸਿੱਧੂ ਨੇ ਕਿਹਾ ਕਿ ਪੁਲਸ ਟੀਮ ਨੇ ਮੋਗਾ-ਫਿਰੋਜ਼ਪੁਰ ਰੋਡ ਤੋਂ ਦੋਵਾਂ ਸ਼ੱਕੀਆਂ ਨੂੰ ਗਿ੍ਫ਼ਤਾਰ ਕੀਤਾ |
ਪਾਲਮ ਇਲਾਕੇ ‘ਚ ਅੱਗ ਨਾਲ 9 ਮੌਤਾਂ
ਨਵੀਂ ਦਿੱਲੀ : ਪਾਲਮ ਇਲਾਕੇ ਦੀ ਰਾਮ ਚੌਕ ਮਾਰਕਿਟ ਵਿੱਚ ਬੁੱਧਵਾਰ ਸਵੇਰੇ ਚਾਰ ਮੰਜ਼ਲਾ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ 3 ਜ਼ਖਮੀ ਹੋ ਗਏ | ਇਮਾਰਤ ਦੀ ਬੇਸਮੈਂਟ, ਗਰਾਊਾਡ ਅਤੇ ਪਹਿਲੀ ਮੰਜ਼ਲ ‘ਤੇ ਕੱਪੜਿਆਂ ਅਤੇ ਕਾਸਮੈਟਿਕਸ ਦਾ ਸ਼ੋਅਰੂਮ ਸੀ, ਜਦਕਿ ਉੱਪਰਲੀਆਂ ਦੋ ਮੰਜ਼ਲਾਂ ‘ਤੇ ਮਾਲਕ ਦਾ ਪਰਵਾਰ ਰਹਿੰਦਾ ਸੀ | ਪੁਲਸ ਅਨੁਸਾਰ, ਇਹ ਇਮਾਰਤ ਮਾਰਕੀਟ ਪ੍ਰਧਾਨ ਰਾਜੇਂਦਰ ਕਸ਼ਯਪ ਦੀ ਹੈ |
ਚਾਰਜਿੰਗ ਪੁਆਇੰਟ ‘ਚ ਧਮਾਕੇ ਨਾਲ ਅੱਗ, 8 ਮੌਤਾਂ
ਇੰਦੌਰ : ਇੱਥੇ ਬਿ੍ਜੇਸ਼ਵਰੀ ਐਨੈਕਸ ਇਲਾਕੇ ਵਿੱਚ ਬੁੱਧਵਾਰ ਸਵੇਰੇ ਕਰੀਬ 4 ਵਜੇ ਤਿੰਨ ਮੰਜ਼ਲਾ ਰਿਹਾਇਸ਼ੀ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਕਾਰਨ 8 ਲੋਕਾਂ ਦੀ ਮੌਤ ਹੋ ਗਈ | ਅੱਗ ਲੱਗਣ ਦਾ ਮੁੱਢਲਾ ਕਾਰਨ ਘਰ ਦੇ ਬਾਹਰ ਚਾਰਜ ਹੋ ਰਹੀ ਇੱਕ ਇਲੈਕਟਿ੍ਕ ਗੱਡੀ ਦੇ ਚਾਰਜਿੰਗ ਪੁਆਇੰਟ ਵਿੱਚ ਹੋਇਆ ਧਮਾਕਾ ਦੱਸਿਆ ਜਾ ਰਿਹਾ ਹੈ | ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਘਰ ਅੰਦਰ ਰੱਖੇ ਲੱਗਭੱਗ 10 ਗੈਸ ਸਿਲੰਡਰਾਂ ਵਿੱਚੋਂ ਵੀ ਕਈਆਂ ‘ਚ ਧਮਾਕੇ ਹੋ ਗਏ, ਜਿਸ ਕਾਰਨ ਸਥਿਤੀ ਹੋਰ ਖਰਾਬ ਹੋ ਗਈ | ਇਹ ਇਮਾਰਤ ਮਨੋਜ ਪੁਗਲੀਆ ਦੀ ਸੀ, ਜੋ ਪੌਲੀਮਰ ਦਾ ਕਾਰੋਬਾਰ ਕਰਦਾ ਸੀ ਅਤੇ ਘਰ ਵਿੱਚ ਕੁਝ ਜਲਣਸ਼ੀਲ ਕੈਮੀਕਲ ਵੀ ਰੱਖੇ ਹੋਏ ਸਨ | ਅੱਗ ਲੱਗਣ ਵੇਲੇ ਬਿਜਲੀ ਗੁੱਲ ਹੋਣ ਕਾਰਨ ਇਮਾਰਤ ਦੇ ਇਲੈਕਟ੍ਰਾਨਿਕ ਲੌਕ ਜਾਮ ਹੋ ਗਏ, ਜਿਸ ਕਾਰਨ ਲੋਕ ਅੰਦਰ ਹੀ ਫਸ ਗਏ |




