ਸ਼ਿਮਲਾ : ਹਿਮਾਚਲ ਸਰਕਾਰ ਨੇ ਕਰਮਚਾਰੀਆਂ ਅਤੇ ਅਧਿਕਾਰੀਆਂ ਲਈ ਡਰੈੱਸ ਕੋਡ ਜਾਰੀ ਕਰਕੇ ਦਫਤਰਾਂ ਵਿੱਚ ਸਾਫ-ਸੁਥਰੇ, ਸ਼ਾਲੀਨ ਅਤੇ ਰਸਮੀ ਕੱਪੜੇ ਪਹਿਨਣਾ ਲਾਜ਼ਮੀ ਕੀਤਾ ਹੈ | ਉਹ ਹੁਣ ਦਫਤਰ ਵਿੱਚ ਜੀਨਸ ਅਤੇ ਟੀ-ਸ਼ਰਟ ਪਾ ਕੇ ਨਹੀਂ ਆ ਸਕਣਗੇ | ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਕਰਮਚਾਰੀ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਸਰਕਾਰੀ ਨੀਤੀਆਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਗੁਰੇਜ਼ ਕਰਨ |



