ਵਾਸ਼ਿੰਗਟਨ : ਅਮਰੀਕਾ ਅਧਾਰਤ ਨੀਲਾਮੀ ਘਰ ‘ਸੋਥਬੀਜ਼’ ਨੇ ਦੁਨੀਆ ਦੀ ਸਭ ਤੋਂ ਪੁਰਾਣੀ ‘ਦੀ ਮੈਕਲਨ ਦੀ ਰੀਚ’ ਵਿਸਕੀ ਦੀ ਬੋਤਲ ਨਿਲਾਮੀ ਲਈ ਪੇਸ਼ ਕਰ ਦਿੱਤੀ ਹੈ। 81 ਸਾਲ ਪਹਿਲਾਂ ਬਣਾਈ ਗਈ ਇਸ ਇੱਕੋ-ਇਕ ਬੋਤਲ ਦੀ ਬੋਲੀ 5 ਅਕਤੂਬਰ ਤੱਕ ਦਿੱਤੀ ਜਾ ਸਕਦੀ ਹੈ। ਇਸ ਲਈ 96 ਲੱਖ 72 ਹਜ਼ਾਰ ਰੁਪਏ ਤੋਂ ਪੌਣੇ ਦੋ ਕਰੋੜ ਤੱਕ ਬੋਲੀ ਦਿੱਤੀ ਜਾ ਸਕਦੀ ਹੈ। ਇਹ 41.6 ਫੀਸਦੀ ਅਲਕੋਹਲ ਦੀ ਮਾਤਰਾ ਵਾਲੀ ਸਿੰਗਲ ਮਾਰਟ ਵਿਸਕੀ ਹੈ।