ਹਲਵਾਰਾ ਤੋਂ ਉਡਾਨਾਂ ਮਈ ‘ਚ

0
15

ਲੁਧਿਆਣਾ : ਏਅਰ ਇੰਡੀਆ ਨੇ ਮਈ ਦੇ ਅੱਧ ਤੋਂ ਹਲਵਾਰਾ ਤੋਂ ਦੋ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਦੀ ਬੁਕਿੰਗ ਅਪਰੈਲ ਦੇ ਪਹਿਲੇ ਹਫਤੇ ਤੋਂ ਹੀ ਸ਼ੁਰੂ ਹੋ ਜਾਵੇਗੀ। ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਤਵਾਰ ਦੱਸਿਆ ਕਿ ਪਹਿਲੀ ਉਡਾਨ 10 ਤੋਂ 15 ਮਈ ਦੇ ਵਿਚਕਾਰ ਸ਼ੁਰੂ ਹੋਣ ਦੀ ਉਮੀਦ ਹੈ। ਸ਼ੁਰੂਆਤ ਵਿੱਚ ਦਿੱਲੀ ਅਤੇ ਹਲਵਾਰਾ ਦਰਮਿਆਨ ਰੋਜ਼ਾਨਾ ਦੋ ਉਡਾਣਾਂ (ਇੱਕ ਸਵੇਰੇ ਅਤੇ ਇੱਕ ਦੁਪਹਿਰ) ਚੱਲਣਗੀਆਂ, ਜਿਸ ਲਈ 180 ਸੀਟਾਂ ਵਾਲੇ ਏ-320 ਇਕਾਨਮੀ ਜਹਾਜ਼ ਦੀ ਵਰਤੋਂ ਕੀਤੀ ਜਾਵੇਗੀ। ਉਡਾਣਾਂ ਸ਼ੁਰੂ ਕਰਨ ਲਈ 45 ਦਿਨ ਪਹਿਲਾਂ ਬੁਕਿੰਗ ਸ਼ੁਰੂ ਕਰਨੀ ਲਾਜ਼ਮੀ ਹੁੰਦੀ ਹੈ ਅਤੇ ਸਾਰੀਆਂ ਜ਼ਰੂਰੀ ਮਨਜ਼ੂਰੀਆਂ ਲਈਆਂ ਜਾ ਚੁੱਕੀਆਂ ਹਨ।
ਏਅਰਪੋਰਟ ‘ਤੇ ਸਮੋਸਾ ਦਸਾਂ ਦਾ
ਮੁਹਾਲੀ : ਕੌਮਾਂਤਰੀ ਹਵਾਈ ਅੱਡੇ ਉੱਤੇ ਕਿਫਾਇਤੀ ਦਰਾਂ ‘ਤੇ ਖਾਣ-ਪੀਣ ਦੀਆਂ ਵਸਤੂਆਂ ਮੁਹੱਈਆ ਕਰਵਾਉਣ ਲਈ ‘ਉਡਾਨ ਯਾਤਰੀ ਕੈਫੇ’ ਖੋਲ੍ਹਿਆ ਗਿਆ ਹੈ। ਡਿਪਾਰਚਰ ਏਰੀਆ ਵਿੱਚ ਇਸ ਕੈਫੇ ਦੇ ਖੁੱਲ੍ਹਣ ਨਾਲ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਵਿਖੇ ਐਤਵਾਰ ਤੋਂ 10 ਰੁਪਏ ਵਿੱਚ ਪਾਣੀ ਦੀ ਬੋਤਲ (500 ਐੱਮ ਐੱਲ), 10 ਰੁਪਏ ਵਿੱਚ ਚਾਹ, 20 ਰੁਪਏ ਵਿੱਚ ਕੌਫੀ ਅਤੇ 20 ਰੁਪਏ ਵਿੱਚ ਸਮੋਸਾ ਮਿਲਣੇ ਸ਼ੁਰੂ ਹੋ ਗਏ ਹਨ।