ਸਾਡੀ ਯੂਨੀਵਰਸਿਟੀ ‘ਤੇ ਹਮਲਾ ਕਰਨ ਵਾਲੇ ਹੁਣ ਆਪਣੀਆਂ ਬਚਾਅ ਲੈਣ : ਈਰਾਨ

0
10

ਤਹਿਰਾਨ : ਈਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ (ਆਈ ਆਰ ਜੀ ਸੀ) ਨੇ ਤਹਿਰਾਨ ਦੀ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ‘ਤੇ ਹੋਏ ਹਮਲਿਆਂ ਤੋਂ ਬਾਅਦ ਚਿਤਾਵਨੀ ਦਿੱਤੀ ਹੈ ਕਿ ਖੇਤਰ ਵਿੱਚ ਇਜ਼ਰਾਈਲ ਅਤੇ ਅਮਰੀਕਾ ਨਾਲ ਸੰਬੰਧਤ ਯੂਨੀਵਰਸਿਟੀਆਂ ਉਦੋਂ ਤੱਕ ਖਤਰੇ ਵਿੱਚ ਰਹਿਣਗੀਆਂ, ਜਦੋਂ ਤੱਕ ਬਦਲੇ ਵਿੱਚ ਉਹ ਅਜਿਹੀਆਂ ਘੱਟੋ-ਘੱਟ ਦੋ ਸੰਸਥਾਵਾਂ ‘ਤੇ ਈਰਾਨ ਹਮਲਾ ਨਹੀਂ ਕਰ ਲੈਂਦਾ।
ਈਰਾਨੀ ਯੂਨੀਵਰਸਿਟੀ ‘ਤੇ ਹਮਲੇ ਨਾਲ ਇਸ ਦੇ ਵਿਗਿਆਨਕ ਖੋਜ ਦੇ ਬੁਨਿਆਦੀ ਢਾਂਚੇ ਦੇ ਹਿੱਸਿਆਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਤੋਂ ਪਹਿਲਾਂ ਇਸਫਾਹਾਨ ਯੂਨੀਵਰਸਿਟੀ ਆਫ ਟੈਕਨਾਲੋਜੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਦੀ ਇੱਕ ਇਮਾਰਤ ਨੁਕਸਾਨੀ ਗਈ ਸੀ।
ਉੱਧਰ ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਹੁਣ ਹੋਰ ਵੀ ਗੰਭੀਰ ਹੋ ਗਈ ਹੈ, ਕਿਉਂਕਿ ਯਮਨ ਦੇ ਹੂਤੀ ਬਾਗੀਆਂ ਨੇ ਇਜ਼ਰਾਈਲ ‘ਤੇ ਮਿਜ਼ਾਈਲ ਹਮਲੇ ਵਧਾ ਦਿੱਤੇ ਹਨ। ਇਸ ਦੇ ਨਾਲ ਹੀ ਅਮਰੀਕਾ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ‘ਮਰੀਨ’ (ਫੌਜੀ) ਖੇਤਰ ਵਿੱਚ ਭੇਜ ਦਿੱਤੇ ਹਨ। ਵਾਸ਼ਿੰਗਟਨ ਪੋਸਟ ਮੁਤਾਬਕ ਅਮਰੀਕਾ ਆਉਣ ਵਾਲੇ ਹਫਤਿਆਂ ਵਿੱਚ ਈਰਾਨ ਵਿੱਚ ਜ਼ਮੀਨੀ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ।