ਕਾਮਰੇਡ ਮਿੱਠੂ ਸਿੰਘ ਮੰਦਰਾਂ ਨੂੰ ਭਰਪੂਰ ਸ਼ਰਧਾਂਜਲੀਆਂ

0
7

ਮਾਨਸਾ (ਆਤਮਾ ਸਿੰਘ ਪਮਾਰ)
ਕਾਮਰੇਡ ਮਿੱਠੂ ਸਿੰਘ ਮੰਦਰਾਂ ਦੀ ਅੰਤਮ ਅਰਦਾਸ ਮੌਕੇ ਵੱਖ-ਵੱਖ ਜਥੇਬੰਦੀਆਂ ਅਤੇ ਪਾਰਟੀਆਂ ਦੇ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸੀ ਪੀ ਆਈ ਦੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਿਹਾ ਕਿ ਮਂੈ ਇਸ ਪਰਵਾਰ ਨੂੰ ਛੇ ਦਹਾਕਿਆਂ ਤੋਂ ਜਾਣਦਾ ਹਾਂ। ਜਦੋਂ ਮੈਨੂੰ ਮਿੱਠੂ ਸਿੰਘ ਦੇ ਵਿਛੋੜੇ ਦਾ ਪਤਾ ਚੱਲਿਆ ਤਾਂ ਮੇਰੇ ਮਨ ਨੂੰ ਬੜਾ ਦੁੱਖ ਲੱਗਿਆ ।ਮਿੱਠੂ ਸਿੰਘ ਦਾ ਚਲੇ ਜਾਣਾ ਬਹੁਤ ਹੀ ਦੁਖਦਾਈ ਹੈ। ਉਹਨਾ ਮਿੱਠੂ ਸਿੰਘ ਦੇ ਪਰਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਪਾਰਟੀ ਪਰਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇਗੀ, ਤਾਂ ਕਿ ਪਰਵਾਰ ਦੀ ਹਰ ਮੁਸ਼ਕਲ ‘ਚ ਸਾਥ ਦਿੱਤਾ ਜਾ ਸਕੇ।
ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਮਿੱਠੂ ਸਿੰਘ ਮੇਰਾ ਨੇੜਲਾ ਰਿਸ਼ਤੇਦਾਰ ਅਤੇ ਬਹੁਤ ਹੀ ਨਿਮਰ ਸੁਭਾਅ ਦਾ ਮਾਲਕ ਸੀ। ਉਸ ਦਾ ਤੁਰ ਜਾਣਾ ਪਰਵਾਰ ਤੇ ਸਮਾਜ ਲਈ ਬਹੁਤ ਵੱਡਾ ਘਾਟਾ ਹੈ। ਪੰਜਾਬ ਹੋਮ ਗਾਰਡ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਨੇ ਕਿਹਾ ਕਿ ਪਰਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਤੇ ਸਾਡੀ ਹੋਮ ਗਾਰਡ ਜਥੇਬੰਦੀ ਦਾ ਆਗੂ ਚਲਾ ਗਿਆ। ਉਹਨਾ ਸਰਕਾਰ ‘ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਹੋਮ ਗਾਰਡ ਦੇ ਮੁਲਾਜ਼ਮਾਂ ਦੀ ਪੈਨਸ਼ਨ ਦੇ ਰੂਪ ‘ਚ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ। ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਮਿੱਠੂ ਸਿੰਘ ਦੀ ਜੀਵਨੀ ‘ਤੇ ਝਾਤ ਪਾਉਂਦਿਆਂ ਕਿਹਾ ਕਿ ਉਹ ਪਾਰਟੀ ਦਾ ਜ਼ਿੰਮੇਵਾਰ ਆਗੂ ਸੀ। ਕਾਮਰੇਡ ਮੰਦਰਾਂ ਨੇ ਅੰਤਮ ਸਮੇ ਤੱਕ ਹਰ ਮੁਸ਼ਕਲ ਦਾ ਸਾਹਮਣਾ ਕੀਤਾ ਅਤੇ ਪਾਰਟੀ ਦਾ ਵਫਾਦਾਰ ਸਿਪਾਹੀ ਸਾਡੇ ਕੋਲੋਂ ਖੋ ਗਿਆ ਹੈ। ਉਹਨਾ ਕਿਹਾ ਕਿ ਦੁੱਖ ਦੀ ਘੜੀ ਵਿੱਚ ਪਾਰਟੀ ਕਾਮਰੇਡ ਮਿੱਠੂ ਸਿੰਘ ਮੰਦਰਾਂ ਦੇ ਪਰਵਾਰ ਨਾਲ ਖੜੀ ਹੈ। ਗੁਰਜੰਟ ਸਿੰਘ ਮਾਨਸਾ ਨੇ ਮੰਦਰਾਂ ਦੇ ਪਰਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਅੰਮ੍ਰਿਤ ਪਾਲ ਗੋਗਾ ਐੱਮ ਸੀ, ਰਤਨ ਭੋਲਾ ਸਕੱਤਰ ਸ਼ਹਿਰ ਕਮੇਟੀ, ਡਾਕਟਰ ਧੰਨਾ ਮੱਲ ਗੋਇਲ ਸੂਬਾ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ, ਪ੍ਰਿੰਸੀਪਲ ਅਜਮੇਰ ਸਿੰਘ, ਬਿਹਾਰੀ ਸਿੰਘ ਬੁਡਲਾਡਾ ਉੱਘੇ ਕਾਂਗਰਸੀ ਆਗੂ, ਅਮਰਜੀਤ ਸਿੰਘ ਖੋਖਰ ਸੀਨੀਅਰ ਆਗੂ ਸੀ ਪੀ ਆਈ (ਐੱਮ), ਬਿੱਕਰ ਸਿੰਘ ਮਘਾਣੀਆ ਪ੍ਰਧਾਨ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ, ਗੋਪਾਲ ਸਿੰਘ ਕੋਟ ਫੱਤਾ ਰਿਟਾਇਰਡ ਏ ਡੀ ਸੀ, ਐਡਵੋਕੇਟ ਬਲਵੀਰ ਕੌਰ, ਦਲਜੀਤ ਸਿੰਘ ਮਾਨਸ਼ਾਹੀਆ, ਮੇਜਰ ਸਿੰਘ ਜਮਹੂਰੀ ਕਿਸਾਨ ਸਭਾ, ਡਾਕਟਰ ਰਾਜ ਕੁਮਾਰ ਸ਼ਰਮਾ, ਕਰਨੈਲ ਸਿੰਘ ਮਾਨਸਾ, ਪੰਜਾਬ ਕਿਸਾਨ ਯੂਨੀਅਨ ਦੇ ਗੁਰਦੇਵ ਸਿੰਘ ਕੋਟ ਧਰਮੂ, ਬਲਦੇਵ ਸਿੰਘ ਘੋੜੇ ਵਾਲਾ, ਗੁਰਦੀਪ ਸਿੰਘ ਸੀਂਹਮਾਰ ਹਾਜ਼ਰ ਸਨ। ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਸਾਬਕਾ ਪ੍ਰਧਾਨ ਕਾਂਗਰਸ ਕਮੇਟੀ ਮਾਨਸਾ, ਨਾਜਰ ਸਿੰਘ ਮਾਨਸ਼ਾਹੀਆ ਸਾਬਕਾ ਵਿਧਾਇਕ ਮਾਨਸਾ ਨੇ ਵੀ ਹਾਜ਼ਰੀ ਲਗਵਾ ਕੇ ਪਰਵਾਰ ਨਾਲ ਦੁੱਖ ਸਾਂਝਾ ਕੀਤਾ।