ਅਮਰੀਕੀ ਪਾਇਲਟ ਈਰਾਨ ‘ਚ ਡਿੱਗਿਆ

0
17

ਦੁਬਈ : ਈਰਾਨੀ ਸਰਕਾਰੀ ਟੈਲੀਵਿਜ਼ਨ ਨੇ ਸ਼ੁੱਕਰਵਾਰ ਦਾਅਵਾ ਕੀਤਾ ਕਿ ਇੱਕ ਅਮਰੀਕੀ ਲੜਾਕੂ ਜਹਾਜ਼ ਦਾ ਪਾਇਲਟ ਦੱਖਣ-ਪੱਛਮੀ ਈਰਾਨ ਦੇ ਉੱਪਰ ਆਪਣੇ ਜਹਾਜ਼ ਤੋਂ ਬਾਹਰ ਨਿਕਲ ਗਿਆ ਹੈ। ਅਮਰੀਕਾ ਨੇ ਇਸ ਦਾਅਵੇ ਬਾਰੇ ਟਿੱਪਣੀ ਕਰਨ ਦੀਆਂ ਬੇਨਤੀਆਂ ਦਾ ਤੁਰੰਤ ਕੋਈ ਜਵਾਬ ਨਹੀਂ ਦਿੱਤਾ। ਦੂਜੇ ਪਾਸੇ ਈਰਾਨ ਨੇ ਦਾਅਵਾ ਕੀਤਾ ਹੈ ਕਿ ਪਾਇਲਟ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਜਿਸ ਦੀ ਕੋਈ ਪੁਸ਼ਟੀ ਨਹੀਂ ਹੋਈ। ਉੱਧਰ ਈਰਾਨ ਦੇ ‘ਕੋਹਕੀਲੂਏਹ ਅਤੇ ਬੋਇਰ-ਅਹਿਮਦ’ ਸੂਬੇ ਦੇ ਚੈਨਲ ‘ਤੇ ਐਂਕਰ ਨੇ ਇਹ ਐਲਾਨ ਪੜ੍ਹਿਆ, ”ਜੇਕਰ ਤੁਸੀਂ ਦੁਸ਼ਮਣ ਦੇ ਪਾਇਲਟ ਜਾਂ ਪਾਇਲਟਾਂ ਨੂੰ ਜ਼ਿੰਦਾ ਫੜ ਕੇ ਪੁਲਸ ਹਵਾਲੇ ਕਰਦੇ ਹੋ, ਤਾਂ ਤੁਹਾਨੂੰ ਇੱਕ ਕੀਮਤੀ ਇਨਾਮ ਦਿੱਤਾ ਜਾਵੇਗਾ।”