ਚੰਡੀਗੜ੍ਹ : ਪੰਜਾਬ ਵਿੱਚ ਅੱਠ ਤੋਂ 14 ਅਪਰੈਲ ਦਰਮਿਆਨ ਕਈ ਦਿਨ ਛੁੱਟੀਆਂ ਪੈ ਰਹੀਆਂ ਹਨ। ਅੱਠ ਅਪਰੈਲ ਨੂੰ ਨਾਭਾ ਦਾਸ ਜੀ ਦੇ ਜਨਮ ਦਿਵਸ ‘ਤੇ ਗਜ਼ਟਿਡ ਛੁੱਟੀ ਐਲਾਨੀ ਗਈ ਹੈ, ਜਿਸ ਦੇ ਚੱਲਦੇ ਸਕੂਲ, ਕਾਲਜ ਅਤੇ ਸਰਕਾਰੀ ਦਫਤਰ ਬੰਦ ਰਹਿਣਗੇ। ਇਸ ਤੋਂ ਬਾਅਦ ਦੂਜਾ ਸਨਿੱਚਰਵਾਰ 11 ਅਪਰੈਲ ਨੂੰ ਆ ਰਿਹਾ ਹੈ ਤੇ 12 ਅਪਰੈਲ ਨੂੰ ਐਤਵਾਰ ਹੈ। ਵਿਸਾਖੀ 13 ਜਾਂ 14 ਅਪਰੈਲ ਨੂੰ ਮਨਾਈ ਜਾਂਦੀ ਹੈ। 14 ਅਪ੍ਰੈਲ ਨੂੰ ਸਰਕਾਰੀ ਛੁੱਟੀ ਹੋਵੇਗੀ। ਇਸ ਦਿਨ ਡਾ. ਬੀ ਆਰ ਅੰਬੇਡਕਰ ਦਾ ਜਨਮ ਦਿਨ ਵੀ ਹੈ, ਜਿਸ ਦੇ ਚੱਲਦੇ ਪੰਜਾਬ ਵਿੱਚ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਇਸ ਦਿਨ ਵੀ ਸੂਬੇ ਭਰ ਦੇ ਸਕੂਲ, ਕਾਲਜ ਤੇ ਸਰਕਾਰੀ ਦਫਤਰ ਬੰਦ ਰਹਿਣਗੇ।




