ਨਵੀਂ ਦਿੱਲੀ : ਫੁੱਟਬਾਲ ਦੀ ਕੌਮਾਂਤਰੀ ਜਥੇਬੰਦੀ ਫੀਫਾ ਨੇ ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੂੰ ਖਾਸ ਅੰਦਾਜ਼ ’ਚ ਸਨਮਾਨਤ ਕੀਤਾ ਹੈ। ਉਸ ਨੇ ਛੇਤਰੀ ਦੀ ਜ਼ਿੰਦਗੀ ਤੇ ਕੈਰੀਅਰ ਉੱਤੇ ਬਣੀ ਤਿੰਨ ਕਿਸ਼ਤਾਂ ਦੀ ਖਾਸ ਸੀਰੀਜ਼ ਜਾਰੀ ਕੀਤੀ ਹੈ। ਇਹ ਫੀਫਾ ਦੇ ਸਟ੍ਰੀਮਿੰਗ ਪਲੇਟਫਾਰਮ ‘ਫੀਫਾ ਪਲੱਸ’ ਉੱਤੇ ਦੇਖੀ ਜਾ ਸਕਦੀ ਹੈ। ਫੀਫਾ ਨੇ ਟਵੀਟ ਕੀਤਾਤੁਹਾਨੂੰ ਰੋਨਾਲਡੋ ਤੇ ਮੈਸੀ ਬਾਰੇ ਸਭ ਕੁਝ ਪਤਾ ਹੈ, ਹੁਣ ਸਰਗਰਮ ਮਰਦ ਖਿਡਾਰੀਆਂ ਵਿਚ ਤੀਜੇ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਦੀ ਕਹਾਣੀ ਦੇਖੋ। ਸੁਨੀਲ ਛੇਤਰੀ-ਕੈਪਟਨ ਫੈਂਟਾਸਟਿਕ ਹੁਣ ਫੀਫਾ ਪਲੱਸ ’ਤੇ ਉਪਲੱਬਧ ਹੈ।
38 ਸਾਲਾ ਛੇਤਰੀ 84 ਕੌਮਾਂਤਰੀ ਗੋਲ ਕਰਕੇ ਤੀਜੇ ਨੰਬਰ ’ਤੇ ਹਨ। �ਿਸਟਿਆਨੋ ਰੋਨਾਲਡੋ ਦੇ ਨਾਂਅ 117 ਤੇ ਲਿਓਨਲ ਮੈਸੀ ਦੇ ਨਾਂਅ 90 ਗੋਲ ਹਨ।