ਜਲੰਧਰ : ਕਮਿਸ਼ਨਰੇਟ ਪੁਲਸ ਨੇ ਖੁਰਲਾ ਕਿੰਗਰਾ ਸਥਿਤ ਪੀ ਐੱਨ ਬੀ ਬੈਂਕ ਵਿੱਚ ਸੋਮਵਾਰ ਹੋਈ ਡਕੈਤੀ ਦੇ ਮਾਮਲੇ ਸਿਮਰਨਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਮਰਹੂਮ ਡੀ ਐੱਸ ਪੀ ਦਾ ਪੁੱਤਰ ਹੈ।
ਪੁਲਸ ਮੁਤਾਬਕ ਪਿਤਾ ਦੀ ਮੌਤ ਤੋਂ ਬਾਅਦ ਸਿਮਰਨਜੀਤ ਨਸ਼ਿਆਂ ਦਾ ਆਦੀ ਹੋ ਗਿਆ ਸੀ। ਲਤ ਪੂਰੀ ਕਰਨ ਲਈ ਉਸ ਨੇ ਬੈਂਕ ਲੁੱਟਣ ਦੀ ਯੋਜਨਾ ਬਣਾਈ। ਪੁਲਸ ਨੇ ਉਸ ਕੋਲੋਂ ਰਿਵਾਲਵਰ ਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਸਿਮਰਨਜੀਤ ਸਿੰਘ ਉਰਫ ਅਮਰੀਕ ਸਿੰਘ ਗ੍ਰੀਨ ਮਾਡਲ ਟਾਊਨ ਦਾ ਰਹਿਣ ਵਾਲਾ ਹੈ। ਪੁਲਸ ਮੁਤਾਬਕ ਲੁੱਟ ਦੀ ਰਕਮ ਨੂੰ ਦੋਵਾਂ ਮੁਲਜ਼ਮਾਂ ਨੇ ਆਪਸ ‘ਚ 3-3 ਲੱਖ ਰੁਪਏ ‘ਚ ਵੰਡ ਲਿਆ ਸੀ। 3 ਲੱਖ ਰੁਪਏ ਸਿਮਰਨਜੀਤ ਸਿੰਘ ਕੋਲੋਂ ਬਰਾਮਦ ਹੋ ਗਏ ਹਨ। ਬਾਕੀਆਂ ਦੀ ਬਰਾਮਦਗੀ ਲਈ ਫਰਾਰ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।





