ਨਵੀਂ ਦਿੱਲੀ : ਤਿੰਨ ਅਸੈਂਬਲੀਆਂ ਲਈ ਵੋਟਿੰਗ ਦੌਰਾਨ ਵੀਰਵਾਰ ਸ਼ਾਮ ਪੰਜ ਵਜੇ ਤੱਕ ਆਸਾਮ ਵਿੱਚ 84.42 ਫੀਸਦੀ, ਕੇਰਲਾ ਵਿੱਚ 75.01 ਫੀਸਦੀ ਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁੱਡੂਚੇਰੀ ਵਿੱਚ 86.92 ਫੀਸਦੀ ਹੋ ਗਈ ਸੀ। ਬੂਥਾਂ ਦੇ ਅੰਦਰ ਪਹੁੰਚ ਚੁੱਕੇ ਵੋਟਰਾਂ ਨੇ ਵੋਟਾਂ ਪਾਉਣੀਆਂ ਸਨ। ਕੇਰਲਾ ਦੇ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਵੋਟਿੰਗ 90 ਫੀਸਦੀ ਤੋਂ ਟੱਪ ਜਾਣ ਦੀ ਉਮੀਦ ਹੈ।


