ਰੋਡਵੇਜ਼ ਦੇ ਸਾਬਕਾ ਮੁਲਾਜ਼ਮ ਦੀ ਹੱਤਿਆ

0
9

ਚੋਹਲਾ ਸਾਹਿਬ (ਤਰਨ ਤਾਰਨ)-ਪਿੰਡ ਗੰਡੀਵਿੰਡ ਧੱਤਲ ਵਿਖੇ ਆਤਮਾ ਸਿੰਘ ਪੁੱਤਰ ਮਹਿੰਦਰ ਸਿੰਘ ਨੂੰ ਘਰੋਂ ਬਾਹਰ ਸੱਦ ਕੇ ਦੋ ਵਿਅਕਤੀ ਗੋਲੀਆਂ ਮਾਰ ਕੇ ਫਰਾਰ ਹੋ ਗਏ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਆਤਮਾ ਸਿੰਘ ਪੰਜਾਬ ਰੋਡਵੇਜ਼ ਤੋਂ ਸੇਵਾ-ਮੁਕਤ ਹੋਇਆ ਸੀ ਅਤੇ ਟਰੈਵਲ ਏਜੰਟ ਵਜੋਂ ਕੰਮ ਕਰ ਰਿਹਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ, ਇੱਕ ਧੀ ਅਤੇ ਦੋ ਪੁੱਤਰ ਛੱਡ ਗਿਆ ਹੈ। ਦੱਸਿਆ ਜਾਂਦਾ ਹੈ ਕਿ ਕਾਂਗਰਸ ਦਾ ਹਮਾਇਤੀ ਸੀ।
ਰਾਜ਼ੀਨਾਮਾ ਕਰਵਾਉਣ ਗਏ ਨੌਜਵਾਨ ਦਾ ਕਤਲ
ਅੰਮ੍ਰਿਤਸਰ : ਸਥਾਨਕ ਡਰੰਮਾਂ ਵਾਲੇ ਬਜ਼ਾਰ ਗੁਰਨਾਮ ਨਗਰ ਵਿੱਚ ਝਗੜੇ ਦਾ ਰਾਜ਼ੀਨਾਮਾ ਕਰਵਾਉਣ ਗਏ ਸਾਬੂ ਨਾਂਅ ਦੇ ਨੌਜਵਾਨ ਅਤੇ ਉਸ ਦੇ ਸਾਥੀਆਂ ਉਪਰ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ। ਸਾਬੂ ਦੀ ਮੌਤ ਹੋ ਗਈ, ਜਦ ਕਿ ਉਸ ਦੇ ਚਾਰ ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਮ੍ਰਿਤਕ ਦੇ ਭਰਾ ਲਖਬੀਰ ਨੇ ਦੱਸਿਆ ਕਿ ਸਾਬੂ ਨੂੰ ਕੁਝ ਸਾਥੀ ਘਰੋਂ ਝਗੜੇ ਦਾ ਰਾਜ਼ੀਨਾਮਾ ਕਰਵਾਉਣ ਲਈ ਲੈ ਕੇ ਗਏ, ਪਰ ਅੱਗੇ ਕੁਝ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਜਦੋਂ ਤੱਕ ਸਾਬੂ ਦੇ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਉਸ ਦਾ ਸਸਕਾਰ ਨਹੀਂ ਕਰਨਗੇ।
ਬ੍ਰਾਜ਼ੀਲ, ਮੈਕਸੀਕੋ, ਸਪੇਨ ਵੱਲੋਂ ਕਿਊਬਾ ਦਾ ਸਮਰਥਨ
ਬਾਰਸੀਲੋਨਾ : ਇਕ ਤਾਲਮੇਲ ਵਾਲੇ ਕੂਟਨੀਤਕ ਕਦਮ ਵਿਚ, ਮੈਕਸੀਕੋ, ਸਪੇਨ ਅਤੇ ਬ੍ਰਾਜ਼ੀਲ ਨੇ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਊਬਾ ਵਿਚ ‘ਨਾਟਕੀ ਸਥਿਤੀ’ ‘ਤੇ ਆਪਣੀ ਚਿੰਤਾ ਪ੍ਰਗਟ ਕੀਤੀ। ਇਹ ਬਿਆਨ ਉਦੋਂ ਆਇਆ ਹੈ ਜਦੋਂ ਟਾਪੂ ਰਾਸ਼ਟਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵਧਦੇ ਦਬਾਅ ਅਤੇ ਵਾਰ-ਵਾਰ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਿੰਨਾਂ ਦੇਸ਼ਾਂ, ਜੋ ਵਰਤਮਾਨ ਵਿਚ ਖੱਬੇ-ਪੱਖੀ ਝੁਕਾਅ ਵਾਲੀਆਂ ਸਰਕਾਰਾਂ ਦੀ ਅਗਵਾਈ ਵਿਚ ਹਨ, ਨੇ ਕਿਊਬਾ ਦੇ ਲੋਕਾਂ ਦੁਆਰਾ ਸਹਿਣ ਕੀਤੇ ਜਾ ਰਹੇ ਗੰਭੀਰ ਮਨੁੱਖੀ ਸੰਕਟ ਬਾਰੇ ਆਪਣੀ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਇਨ੍ਹਾਂ ਵਧਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਸਾਂਝੇ ਐਲਾਨਨਾਮੇ ਵਿਚ ਅੰਤਰਰਾਸ਼ਟਰੀ ਭਾਈਚਾਰੇ ਅਤੇ ਸ਼ਾਮਲ ਧਿਰਾਂ ਨੂੰ ਇਸ ਸਥਿਤੀ ਨੂੰ ਘਟਾਉਣ ਲਈ ਜ਼ਰੂਰੀ ਉਪਾਅ ਅਪਣਾਉਣ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਗਈ ਹੈ।
ਦੀਪਿਕਾ ਤੇ ਰਣਵੀਰ ਦੇ ਘਰ ਫਿਰ ਗੂੰਜਣਗੀਆਂ ਕਿਲਕਾਰੀਆਂ
ਚੰਡੀਗੜ੍ਹ : ਬੌਲੀਵੁੱਡ ਦੇ ਦਿੱਗਜ਼ ਕਲਾਕਾਰ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਆਪਣੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ। ਜੋੜੇ ਨੇ ਐਤਵਾਰ ਨੂੰ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਐਲਾਨ ਕੀਤਾ ਹੈ ਕਿ ਉਹ ਦੂਜੀ ਵਾਰ ਮਾਪੇ ਬਣਨ ਜਾ ਰਹੇ ਹਨ। ਇਸ ਪੋਸਟ ਵਿੱਚ ਦੋਵਾਂ ਦੀ ਪਹਿਲੀ ਬੇਟੀ ‘ਦੁਆ’ ਦੀ ਇੱਕ ਤਸਵੀਰ ਦਿਖਾਈ ਗਈ ਹੈ, ਜਿਸ ਨੇ ਹੱਥ ਵਿੱਚ ਇੱਕ ਪਾਜ਼ੀਟਿਵ ਪ੍ਰੈਗਨੈਂਸੀ ਟੈਸਟ ਕਿੱਟ ਫੜੀ ਹੋਈ ਹੈ। ਪਾਦੂਕੋਣ ਨੇ ਇਸ ਪੋਸਟ ਦੇ ਨਾਲ ਇੱਕ ਛੋਟਾ ਜਿਹਾ ਕੈਪਸ਼ਨ ਲਿਖਿਆ ਹੈ, ਜਿਸ ਵਿੱਚ ਦੋ ‘ਨਜ਼ਰਬੱਟੂ’ ਇਮੋਜੀ ਲਗਾਏ ਹਨ। ਦੀਪਿਕਾ ਅਤੇ ਰਣਵੀਰ ਦੇ ਘਰ 8 ਸਤੰਬਰ 2024 ਨੂੰ ਪਹਿਲੀ ਬੇਟੀ ‘ਦੁਆ’ ਨੇ ਜਨਮ ਲਿਆ ਸੀ।