ਭਾਜਪਾ ਦਾ ਪਤਨ ਸ਼ੁਰੂ : ਮਮਤਾ

0
8

ਹਾਵੜਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਾਵੜਾ ਅਤੇ ਦੱਖਣੀ 24 ਪਰਗਦ ਦੀਆਂ ਰੈਲੀਆਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸੰਸਦ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਡਿੱਗਣ ਮਗਰੋਂ ਕੇਂਦਰ ਦੀ ਭਾਜਪਾ ਸਰਕਾਰ ਦਾ ਪਤਨ ਸ਼ੁਰੂ ਹੋ ਗਿਆ ਹੈ। ਭਾਜਪਾ ਹੁਣ ਬਹੁਮਤ ਵਾਲੀ ਸਰਕਾਰ ਨਹੀਂ ਰਹੀ, ਸਗੋਂ ਦੋ ਸਹਿਯੋਗੀਆਂ ਸਹਾਰੇ ਚੱਲ ਰਹੀ ਘੱਟਗਿਣਤੀ ਸਰਕਾਰ ਹੈ। ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਰਾਖਵੇਂਕਰਨ ਨੂੰ ਹਲਕਾਬੰਦੀ ਨਾਲ ਜੋੜ ਕੇ ਕੇਂਦਰ ਆਪਣੀਆਂ ਅਸਲੀ ਨੀਤੀਆਂ ਕਿਉਂ ਲੁਕਾ ਰਿਹਾ ਹੈ? ਉਨ੍ਹਾਂ ਦੋਸ਼ ਲਾਇਆ ਕਿ ਹਲਕਾਬੰਦੀ ਰਾਹੀਂ ਦੇਸ਼ ਅਤੇ ਬੰਗਾਲ ਨੂੰ ਵੰਡਣ ਦੀ ਖੇਡ ਖੇਡੀ ਜਾ ਰਹੀ ਸੀ।
ਮਮਤਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਪਹਿਲਾਂ ਹੀ ਔਰਤਾਂ ਨੂੰ ਪੰਚਾਇਤਾਂ ਵਿੱਚ 50 ਫ਼ੀਸਦੀ ਅਤੇ ਸੰਸਦ ਵਿੱਚ ਵੱਡੀ ਹਿੱਸੇਦਾਰੀ ਦਿੱਤੀ ਹੋਈ ਹੈ। ਉਨ੍ਹਾਂ ਲੋਕਾਂ ਨੂੰ ਭਾਜਪਾ ਦੀ 3,000 ਰੁਪਏ ਵਾਲੀ ਸਹਾਇਤਾ ਸਕੀਮ ਦੇ ਫਾਰਮ ਨਾ ਭਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਧੋਖਾਧੜੀ ਹੈ।