ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਦੇ ਬਾਹਰ ਹੈਰੀਟੇਜ ਸਟਰੀਟ ‘ਤੇ 42 ਡਿਗਰੀ ਦੀ ਤਪਦੀ ਗਰਮੀ ਵਿੱਚ ਸਿਰ ‘ਤੇ ਪਟਕਾ ਸਜਾ ਕੇ ਜਲ ਛਕਾਉਣ ਦੀ ਸੇਵਾ ਕਰ ਰਹੀ ਬਲਵਿੰਦਰ ਕੌਰ ਅਸਲ ਵਿੱਚ ਸਿੰਗਾਪੁਰ ਦੀ ਰਹਿਣ ਵਾਲੀ ਹੈ, ਜਿਸ ਦਾ ਪਹਿਲਾ ਨਾਂਅ ਜੈਨੀ ਯਿੰਗ ਸੀ। ਤਾਇਵਾਨੀ ਮੂਲ ਦੀ ਜੈਨੀ ਨੇ ਪਟਿਆਲਾ ਦੇ ਗੁਰਦੀਪ ਸਿੰਘ ਨਾਲ ਵਿਆਹ ਤੋਂ ਬਾਅਦ ਸਿੱਖ ਧਰਮ ਅਪਣਾ ਲਿਆ ਸੀ ਅਤੇ ਹੁਣ ਉਹ ਮੰਦਾਰਿਨ, ਅੰਗਰੇਜ਼ੀ ਅਤੇ ਪੰਜਾਬੀ ਦਾ ਮਿਸ਼ਰਣ ਬੋਲਦੀ ਹੈ। ਇਹ ਜੋੜਾ ਅੰਮ੍ਰਿਤਸਰ ਵਿੱਚ ਜੈਨੀ ਦਾ ਜਨਮ ਦਿਨ ਮਨਾਉਣ ਆਇਆ ਹੈ, ਜੋ ਕਿ 23 ਅਪਰੈਲ ਨੂੰ ਹੁੰਦਾ ਹੈ। ਜੈਨੀ ਦਾ ਕਹਿਣਾ ਹੈ ਕਿ ਸਿੱਖੀ ਜੀਵਨ ਜਾਚ ਉਸ ਨੂੰ ਆਤਮਿਕ ਸ਼ਾਂਤੀ ਦਿੰਦੀ ਹੈ ਅਤੇ ਉਹ ਪੰਜਾਬ ਦੇ ਲੋਕਾਂ ਦੇ ਪਿਆਰ ਅਤੇ ਸਿੱਖ ਸੱਭਿਆਚਾਰ ਕਾਰਨ ਇੱਥੇ ਹੀ ਵਸ ਗਈ। ਉਸ ਦਾ ਮੰਨਣਾ ਹੈ ਕਿ ‘ਵਾਹਿਗੁਰੂ’ ਦੇ ਨਾਮ ਤੋਂ ਵੱਧ ਸ਼ਕਤੀਸ਼ਾਲੀ ਕੁਝ ਵੀ ਨਹੀਂ।





