ਕਾਠਮੰਡੂ : ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ‘ਤੇ ਨੇਪਾਲ ਦੇ ਗ੍ਰਹਿ ਮੰਤਰੀ ਸੁਧਨ ਗੁਰੁੰਗ ਨੇ ਇਖਲਾਕੀ ਆਧਾਰ ‘ਤੇ ਅਸਤੀਫਾ ਦੇ ਦਿੱਤਾ ਹੈ। ਮਸਾਂ 26 ਦਿਨ ਪਹਿਲਾਂ ਮੰਤਰੀ ਬਣੇ ਗੁਰੁੰਗ ‘ਤੇ ਸਟਾਰ ਮਾਈਕਰੋ ਇੰਸ਼ੋਰੈਂਸ ਕੰਪਨੀ ਵਿੱਚ ਸ਼ੱਕੀ ਤੌਰ ‘ਤੇ ਨਿਵੇਸ਼ ਕਰਨ ਅਤੇ ਵਿਵਾਦਤ ਕਾਰੋਬਾਰੀ ਦੀਪਕ ਭੱਟਾ ਨਾਲ ਕਥਿਤ ਵਪਾਰਕ ਹਿੱਸੇਦਾਰੀ ਦੇ ਦੋਸ਼ ਲੱਗੇ ਹਨ। ਭੱਟਾ ਇੰਸ਼ੋਰੈਂਸ ਕੰਪਨੀ ਦਾ ਹਿੱਸੇਦਾਰ ਹੈ। ਗੁਰੁੰਗ ਨੇ ਕਿਹਾ ਹੈ, ‘ਜਿਹੜੇ ਲੋਕ ਰਾਮ ਰਾਜ ਦੀ ਉਮੀਦ ਕਰਦੇ ਹਨ, ਉਨ੍ਹਾਂ ਵਿੱਚ ਤਿਆਗ ਦਾ ਹੌਸਲਾ ਤੇ ਇਖਲਾਕੀ ਸ਼ਕਤੀ ਵੀ ਹੋਣੀ ਚਾਹੀਦੀ ਹੈ।’




