ਅੰਮ੍ਰਿਤਸਰ : ਇੰਡੀਅਨ ਜਰਨਲਿਸਟਸ ਯੂਨੀਅਨ (ਆਈ ਜੇ ਯੂ) ਦੇ ਕੌਮੀ ਪ੍ਰਧਾਨ ਕੇ ਬੀ ਪੰਡਤ ਨੇ ਦੱਸਿਆ ਕਿ ਜਸਬੀਰ ਸਿੰਘ ਪੱਟੀ ਪ੍ਰਧਾਨ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨੂੰ ਆਈ ਜੇ ਯੂ ਦਾ ਕੌਮੀ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹਨਾ ਨੂੰ ਜੰਮੂ-ਕਸ਼ਮੀਰ, ਹਿਮਾਚਲ ਤੇ ਚੰਡੀਗੜ੍ਹ ਦਾ ਵੀ ਇੰਚਾਰਜ ਨਿਯੁਕਤ ਕੀਤਾ ਗਿਆ ਹੈ।ਪੰਡਤ ਨੇ ਕਿਹਾ ਕਿ ਜਸਬੀਰ ਸਿੰਘ ਪੱਟੀ ਪਿਛਲੇ 33 ਸਾਲਾਂ ਤੋਂ ਪੱਤਰਕਾਰਾਂ ਦੀ ਸੇਵਾ ਕਰ ਰਹੇ ਹਨ। ਉਹਨਾ ਪੱਤਰਕਾਰਾਂ ਦੀਆਂ ਮੁਸ਼ਕਲਾਂ ਨੂੰ ਹਰ ਪੱਧਰ ‘ਤੇ ਬੜੀ ਮੁਸ਼ਤੈਦੀ ਨਾਲ ਉਠਾਇਆ ਹੈ ਤੇ ਪੱਤਰਕਾਰਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦਿਆਂ ਕਈ ਵਾਰੀ ਪੁਲਸ ਦੀ ਕਰੂਰਤਾ ਦਾ ਵੀ ਸਾਹਮਣਾ ਕੀਤਾ ਹੈ।





