ਹੈਦਰਾਬਾਦ : ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਜੱਜ ਰਹੇ ਜਸਟਿਸ ਲੀਜ਼ਾ ਗਿੱਲ 25 ਅਪ੍ਰੈਲ ਨੂੰ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਦਾ ਅਹੁਦਾ ਸੰਭਾਲਣਗੇ। ਚੰਡੀਗੜ੍ਹ ਵਿੱਚ ਪੜ੍ਹੇ ਲੀਜ਼ਾ ਗਿੱਲ, ਜਿਨ੍ਹਾ ਦੇ ਪਿਤਾ ਹਰਫੂਲ ਸਿੰਘ ਬਰਾੜ ਵੀ ਜੱਜ ਰਹਿ ਚੁੱਕੇ ਹਨ, ਮਾਰਚ 2014 ਵਿੱਚ ਹਾਈ ਕੋਰਟ ਦੇ ਜੱਜ ਬਣੇ ਸਨ।



