ਜਲੰਧਰ (ਕੇਸਰ)-ਦੁਨੀਆ ਦੇ ਸਰਵੋਤਮ ਸਿਧਾਂਤਕਾਰ, ਅਰਥ ਸ਼ਾਸਤਰੀ, ਸਮਾਜ ਸ਼ਾਸਤਰੀ, ਇਨਕਲਾਬੀ ਸਮਾਜਵਾਦੀ ਜ਼ਹੀਨ ਬੁੱਧੀਮਾਨ ਕਾਰਲ ਮਾਰਕਸ ਦੇ ਜਨਮ ਦਿਹਾੜੇ (5 ਮਈ 1818) ਨੂੰ ਸਮਰਪਿਤ ਸਮਾਗਮ 5 ਮਈ 11 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ‘ਚ ਕੀਤਾ ਜਾਏਗਾ।
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਭਾਈ ਸੰਤੋਖ ਸਿੰਘ ‘ਕਿਰਤੀ’ ਭਾਸ਼ਣ ਲੜੀ ਤਹਿਤ ਇਸ ਰੋਜ਼ ਹਰ ਸਾਲ ਕੀਤੇ ਜਾਂਦੇ ਸਮਾਗਮ ਦੀ ਇਸ ਵਾਰ ਰੂਪ-ਰੇਖਾ ਉਲੀਕਦੇ ਹੋਏ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਵਾਰ 5 ਮਈ ਸਵੇਰੇ 11 ਵਜੇ ਹੋ ਰਹੇ ਸਮਾਗਮ ‘ਚ ਪੰਜਾਬ ਦੇ ਜਾਣੇ-ਪਛਾਣੇ ਲੇਖਕ ਅਤੇ ਅਨੁਵਾਦਕ ਬੂਟਾ ਸਿੰਘ ਮਹਿਮੂਦਪੁਰ, ‘ਅਜੋਕੇ ਸਮੇਂ ‘ਚ ਮਾਰਕਸਵਾਦ ਦੀ ਪ੍ਰਸੰਗਕਤਾ’ ਵਿਸ਼ੇ ਉਪਰ ਵਿਚਾਰ ਰੱਖਣਗੇ।




