ਮੋਦੀ ਨੇ ਕਾਲੀ ਮਾਤਾ ਦਾ ਸਹਾਰਾ ਲਿਆ

0
11

ਕੋਲਕਾਤਾ : ਪੱਛਮੀ ਬੰਗਾਲ ‘ਚ ਚੋਣ ਪ੍ਰਚਾਰ ਸੋਮਵਾਰ ਖਤਮ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੋਟਰਾਂ ਨੂੰ ਇੱਕ ਖੁੱਲ੍ਹੇ ਪੱਤਰ ਵਿੱਚ ਇੱਕ ਅਧਿਆਤਮਕ ਭਾਸ਼ਣ ਦਿੱਤਾ। ਅਮਿਤ ਸ਼ਾਹ ਨੇ ਮੌਜੂਦਾ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਕੇਂਦਰੀ ਬਲਾਂ ਨਾਲ ਜੁੜੀ ਚੇਤਾਵਨੀ ਜਾਰੀ ਕੀਤੀ।
ਸੋਸ਼ਲ ਮੀਡੀਆ ‘ਤੇ ਪ੍ਰਕਾਸ਼ਤ ਆਪਣੇ ਖੁੱਲ੍ਹੇ ਪੱਤਰ ਵਿੱਚ, ਮੋਦੀ ਨੇ ਹਿੰਦੂ ਦੇਵੀ ਕਾਲੀ ਨੂੰ ਪ੍ਰਾਰਥਨਾ ਕੀਤੀ, ਜਿਸ ਨੇ ਉਨ੍ਹਾ ਨੂੰ ‘ਨਵੀਂ ਊਰਜਾ’ ਨਾਲ ਭਰ ਦਿੱਤਾ। ਉਨ੍ਹਾ ਬੰਗਾਲ ਚੋਣ ਪ੍ਰਚਾਰ ਦੀ ਤੁਲਨਾ ਤੀਰਥ ਯਾਤਰਾ ਨਾਲ ਵੀ ਕੀਤੀ।
ਉਨ੍ਹਾ ਕਿਹਾ, ‘ਇਸ ਚੋਣ ਦੌਰਾਨ ਮੈਂ ਬੰਗਾਲ ਵਿੱਚ ਇੱਕ ਵਿਲੱਖਣ ਊਰਜਾ ਦਾ ਅਨੁਭਵ ਕੀਤਾ ਹੈ। ਤੇਜ਼ ਗਰਮੀ ਅਤੇ ਏਨੀਆਂ ਰੈਲੀਆਂ ਤੋਂ ਬਾਅਦ ਮੈਨੂੰ ਇਸ ਬੰਗਾਲ ਚੋਣ ਵਿੱਚ ਥੋੜ੍ਹੀ ਜਿਹੀ ਵੀ ਥਕਾਵਟ ਮਹਿਸੂਸ ਨਹੀਂ ਹੋਈ। ਇਹ ਰੈਲੀਆਂ ਅਤੇ ਰੋਡ ਸ਼ੋਅ ਮੇਰੇ ਲਈ ਇੱਕ ਤੀਰਥ ਯਾਤਰਾ ਵਾਂਗ ਸਨ। ਜਦੋਂ ਮੈਂ ਮਾਂ ਕਾਲੀ ਦੇ ਭਗਤਾਂ ਵਿੱਚ ਗਿਆ, ਤਾਂ ਸ਼ਾਇਦ ਮਾਂ ਕਾਲੀ ਖੁਦ ਮੈਨੂੰ ਲਗਾਤਾਰ ਨਵੀਂ ਊਰਜਾ ਨਾਲ ਭਰ ਰਹੀ ਸੀ।’ ਉਨ੍ਹਾ ਅੱਗੇ ਕਿਹਾ, ‘ਮੈਂ ਇਹ ਵੀ ਦੇਖਿਆ ਕਿ ਹਰ ਕੋਈ—ਚਾਹੇ ਉਹ ਬੰਗਾਲ ਦੇ ਨੌਜਵਾਨ, ਔਰਤਾਂ, ਕਿਸਾਨ ਜਾਂ ਮਜ਼ਦੂਰ ਹੋਣ, ਇੱਕ ਵਿਕਸਤ ਬੰਗਾਲ ਲਈ ਕਿੰਨਾ ਬੇਸਬਰ ਹੈ। ਬੰਗਾਲ ਦੇ ਨੌਜਵਾਨ ਹੁਣ ਅੱਗੇ ਵਧਣ ਲਈ ਇੱਕ ਖੁੱਲ੍ਹਾ ਮੈਦਾਨ ਚਾਹੁੰਦੇ ਹਨ। ਧੀਆਂ ਇੱਕ ਖੁੱਲ੍ਹਾ ਅਸਮਾਨ ਅਤੇ ਸੁਰੱਖਿਆ ਚਾਹੁੰਦੀਆਂ ਹਨ। ਬੰਗਾਲ ਦਾ ਹਰ ਨਾਗਰਿਕ ਅਤੇ ਹਰ ਪਰਵਾਰ ਇੱਕ ਹੀ ਇਰਾਦੇ ਨਾਲ ਅੱਗੇ ਵਧ ਰਿਹਾ ਹੈ, ਹੁਣ ਬਦਲਾਅ ਦਾ ਸਮਾਂ ਹੈ। ਡਰ ਬਹੁਤ ਹੋ ਗਿਆ, ਹੁਣ ਸਾਨੂੰ ਵਿਸ਼ਵਾਸ ਦੀ ਲੋੜ ਹੈ, ਹੁਣ ਸਾਨੂੰ ਭਾਜਪਾ ਦੀ ਲੋੜ ਹੈ।’
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਵਿਧਾਨ ਸਭਾ ਚੋਣਾਂ ਲਈ ਰਾਜ ਵਿੱਚ ਤਾਇਨਾਤ ਕੇਂਦਰੀ ਬਲ ਚੋਣਾਂ ਤੋਂ ਬਾਅਦ ਘੱਟੋ-ਘੱਟ 60 ਦਿਨਾਂ ਤੱਕ ਉੱਥੇ ਰਹਿਣਗੇ, ਭਾਵੇਂ ਭਾਜਪਾ ਸੱਤਾ ਵਿੱਚ ਆ ਜਾਵੇ।
ਇੱਕ ਰੋਡ ਸ਼ੋਅ ਦੀ ਅਗਵਾਈ ਕਰਨ ਤੋਂ ਬਾਅਦ ਬੇਹਾਲਾ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਵੋਟਾਂ ਪਾਉਣ ਅਤੇ ਦੀਦੀ ਦੇ ‘ਗੁੰਡਿਆਂ’ ਬਾਰੇ ਚਿੰਤਾ ਨਾ ਕਰਨ।