ਕਾਰਲ ਮਾਰਕਸ ਦੇ ਜਨਮ ਦਿਹਾੜੇ ‘ਤੇ ਵਿਚਾਰ-ਚਰਚਾ ਅੱਜ

0
11

ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਕਾਰਲ ਮਾਰਕਸ ਦੇ 208ਵੇਂ ਜਨਮ ਦਿਹਾੜੇ ਮੌਕੇ 5 ਮਈ ਸਵੇਰੇ 11 ਵਜੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਭਾਈ ਸੰਤੋਖ ਸਿੰਘ ਕਿਰਤੀ ਭਾਸ਼ਣ ਲੜੀ ਤਹਿਤ ਹੋਣ ਵਾਲੇ ਸਮਾਗਮ ‘ਚ ‘ਅਜੋਕੇ ਸਮੇਂ ‘ਚ ਮਾਰਕਸਵਾਦ ਦੀ ਪ੍ਰਸੰਗਿਕਤਾ’’ਵਿਸ਼ੇ ‘ਤੇ ਬੂਟਾ ਸਿੰਘ ਮਹਿਮੂਦਪੁਰ ਮੁੱਖ ਵਕਤਾ ਹੋਣਗੇ। ਉਹਨਾਂ ਦੱਸਿਆ ਕਿ ਸਮੂਹ ਸਾਹਿਤਕ, ਸੱਭਿਆਚਾਰਕ, ਜਮਹੂਰੀ, ਤਰਕਸ਼ੀਲ, ਮਿਹਨਤਕਸ਼ ਵਰਗਾਂ ਨਾਲ ਸੰਬੰਧਤ ਅਤੇ ਸਮਾਜਿਕ, ਲੋਕ ਪੱਖੀ ਸਮੂਹ ਸੰਸਥਾਵਾਂ ਨੂੰ ਵਿਚਾਰ-ਚਰਚਾ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।