ਅਨਮੋਲ ਵੱਲੋਂ ਗਾਂਧੀ ਨੂੰ ਹੈਪੀ ਬਰਥਡੇ

0
517

ਮੰਡੀ ਅਹਿਮਦਗੜ੍ਹ : ਇੱਥੋਂ ਦੇ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਦੇ ਛੇਵੀਂ ਦੇ ਵਿਦਿਆਰਥੀ ਅਨਮੋਲ ਨੇ ਜੇਬ ਖਰਚੇ ਵਿੱਚੋਂ ਪੈਸੇ ਬਚਾ ਕੇ ਗਾਂਧੀ ਜਯੰਤੀ ਮੌਕੇ ਬਾਪੂ ਪਾਰਕ ਤੇ ਮਹਾਤਮਾ ਗਾਂਧੀ ਦੇ ਬੁੱਤ ਨੂੰ ਸਜਾਇਆ। ਗੁਬਾਰਿਆਂ ਅਤੇ ਰਿਬਨਾਂ ਨਾਲ ਸਜਾਵਟ ਕਰਨ ਤੋਂ ਇਲਾਵਾ ਅਨਮੋਲ ਨੇ ਆਪਣੇ ਹੱਥ ਨਾਲ ਹੈਪੀ ਬਰਥਡੇ ਮੋਹਨ ਦਾਸ ਕਰਮ ਚੰਦ ਗਾਂਧੀ ਕਾਰਡ ਬਣਾ ਕੇ ਵੀ ਪਾਰਕ ਦੇ ਮੁੱਖ ਗੇਟ ਉੱਪਰ ਚਿਪਕਾਇਆ। ਸਕੂਲ ’ਚ ਰਹਿੰਦੇ ਮੁਲਾਜ਼ਮ ਰਾਮ ਸ਼ਕਲ ਨੇ ਦੱਸਿਆ ਕਿ ਅਨਮੋਲ ਐਤਵਾਰ ਆਮ ਨਾਲੋਂ ਪਹਿਲਾਂ ਉੱਠ ਗਿਆ ਸੀ ਅਤੇ ਪਤਾ ਨਹੀਂ ਕਦੋਂ ਉਸ ਨੇ ਸੈਰ ਕਰਨ ਆਉਣ ਵਾਲੇ ਕਿਸੇ ਸੱਜਣ ਦੀ ਮਦਦ ਨਾਲ ਬਾਪੂ ਪਾਰਕ ਅਤੇ ਗਾਂਧੀ ਦੇ ਬੁੱਤ ਨੂੰ ਸਜਾ ਦਿੱਤਾ। ਰਾਮ ਸ਼ਕਲ ਨੇ ਮੰਨਿਆ ਕਿ ਕੁਝ ਹਫਤਿਆਂ ਤੋਂ ਅਨਮੋਲ ਆਪਣਾ ਜੇਬ ਖਰਚ ਬਚਾ ਰਿਹਾ ਸੀ, ਪਰ ਉਨ੍ਹਾ ਨੂੰ ਇਸ ਪਿੱਛੇ ਉਸ ਦੇ ਮਕਸਦ ਬਾਰੇ ਨਹੀਂ ਪਤਾ ਸੀ। ਅਨਮੋਲ ਨੇ ਅਫਸੋਸ ਪ੍ਰਗਟ ਕੀਤਾ ਕਿ ਬੁੱਤ ਦੀ ਉਚਾਈ ਤੱਕ ਪਹੁੰਚਣ ਲਈ ਉਸ ਨੂੰ ਕਿਸੇ ਦੀ ਮਦਦ ਲੈਣੀ ਪਈ।

LEAVE A REPLY

Please enter your comment!
Please enter your name here