ਰੁਪੱਈਏ ‘ਚ ਰਿਕਾਰਡ ਗਿਰਾਵਟ, ਸ਼ੇਅਰ ਬਾਜ਼ਾਰ ਵੀ ਟੁੱਟਾ

0
16

ਮੁੰਬਈ : ਡਾਲਰ ਦੇ ਮੁਕਾਬਲੇ ਰੁਪਿਆ ਮੰਗਲਵਾਰ 35 ਪੈਸੇ ਟੁੱਟ ਕੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 95.63 (ਆਰਜ਼ੀ) ‘ਤੇ ਆ ਗਿਆ ਹੈ। ਓਧਰ ਕੱਚੇ ਤੇਲ ਦੀ ਉੱਚੀ ਕੀਮਤ ਅਤੇ ਪੱਛਮੀ ਏਸ਼ੀਆ ਸੰਘਰਸ਼ ਨੂੰ ਲੈ ਕੇ ਅਨਿਸਚਿਤਤਾ ਨਾਲ ਬਾਜ਼ਾਰ ਦੀ ਧਾਰਨਾ ‘ਤੇ ਉਲਟ ਅਸਰ ਪਿਆ ਹੈ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਲਗਾਤਾਰ ਪੂੰਜੀ ਨਿਕਾਸੀ ਅਤੇ ਰੁਪਏ ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਆਉਣ ਨਾਲ ਵੀ ਨਿਵੇਸ਼ਕਾਂ ਦੀ ਧਾਰਨਾ ਪ੍ਰਭਾਵਿਤ ਹੋਈ। ਸ਼ੇਅਰ ਬਾਜ਼ਾਰਾਂ ਵਿੱਚ ਮੰਗਲਵਾਰ ਨੂੰ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ ਵਿੱਚ ਗਿਰਾਵਟ ਆਈ ਤੇ ਸੈਂਸੇਕਸ 1,456 ਅੰਕ ਹੇਠਾਂ ਆ ਗਿਆ। ਨਿਫਟੀ 23,500 ਅੰਕਾਂ ਦੇ ਹੇਠਾਂ ਆ ਗਿਆ। ਸੈਂਸੇਕਸ 1,456.04 ਅੰਕ ਭਾਵ 1.92 ਪ੍ਰਤੀਸ਼ਤ ਟੁੱਟ ਕੇ 74,559.24 ਅੰਕ ‘ਤੇ ਬੰਦ ਹੋਇਆ। ਕਾਰੋਬਾਰ ਦੌਰਾਨ, ਇਹ 1,565.78 ਅੰਕ ਡਿੱਗ ਕੇ 74,449.50 ਅੰਕ ‘ਤੇ ਆ ਗਿਆ ਸੀ।