ਬਾਬਾ ਭਗਤ ਸਿੰਘ ਬਿਲਗਾ ਦੇ ਛੋਟੇ ਸਪੁੱਤਰ ਗੁਰਪ੍ਰੇਮ ਸਿੰਘ ਸੰਘੇੜਾ ਵਿਛੋੜਾ ਦੇ ਗਏ

0
302

ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਅਤੇ ਕਾਰਜਕਾਰੀ ਸਕੱਤਰ ਡਾ. ਪਰਮਿੰਦਰ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਦੇਸ਼ ਭਗਤ ਯਾਦਗਾਰ ਕਮੇਟੀ ਦੇ ਲੰਮਾ ਅਰਸਾ ਪ੍ਰਧਾਨ ਰਹੇ ਬਾਬਾ ਭਗਤ ਸਿੰਘ ਬਿਲਗਾ ਦੇ ਛੋਟੇ ਸਪੁੱਤਰ ਗੁਰਪ੍ਰੇਮ ਸਿੰਘ ਸੰਘੇੜਾ ਸੋਮਵਾਰ ਔਕਸਫੋਰਡ ਹਸਪਤਾਲ ਜਲੰਧਰ ਵਿਖੇ ਵਿਛੋੜਾ ਦੇ ਗਏ | ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਪ੍ਰਧਾਨ ਅਜਮੇਰ ਸਿੰਘ, ਵਿੱਤ ਸਕੱਤਰ ਰਣਜੀਤ ਸਿੰਘ ਔਲਖ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਪ੍ਰਗਟ ਸਿੰਘ ਜਾਮਾਰਾਏ, ਚਰੰਜੀ ਲਾਲ ਕੰਗਣੀਵਾਲ, ਪ੍ਰੋ. ਗੋਪਾਲ ਬੁੱਟਰ ਤੇ ਉਨ੍ਹਾਂ ਦੀ ਜੀਵਨ ਸਾਥਣ ਕੁਲਵਿੰਦਰ ਬੁੱਟਰ ਅਤੇ ਪ੍ਰਸ਼ੋਤਮ ਬਿਲਗਾ ਨੇ ਹਸਪਤਾਲ ਪੁੱਜ ਕੇ ਉਹਨਾਂ ਦੇ ਵੱਡੇ ਭਰਾ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਮੈਂਬਰ ਕੁਲਵੀਰ ਸਿੰਘ ਸੰਘੇੜਾ ਅਤੇ ਉਹਨਾਂ ਦੀ ਜੀਵਨ ਸਾਥਣ ਸੁਰਿੰਦਰ ਸੰਘੇੜਾ ਨਾਲ ਦੁੱਖ ਸਾਂਝਾ ਕੀਤਾ | ਉਨ੍ਹਾਂ ਦੀ ਮਿ੍ਤਕ ਦੇਹ ਜਨਰਲ ਹਸਪਤਾਲ ਬਿਲਗਾ ਦੇ ਮਿ੍ਤਕ ਦੇਹ ਸੰਭਾਲ ਕੇਂਦਰ ਵਿੱਚ ਰੱਖੀ ਜਾਏਗੀ | ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨਾਲ ਵਿਚਾਰ ਕਰਨ ਉਪਰੰਤ ਉਨ੍ਹਾਂ ਦੇ ਸਸਕਾਰ ਸੰਬੰਧੀ ਮਿਤੀ ਅਤੇ ਸਮਾਂ ਬਾਅਦ ਵਿੱਚ ਸੂਚਿਤ ਕੀਤਾ ਜਾਏਗਾ | ਦੇਸ਼ ਭਗਤ ਯਾਦਗਾਰ ਕਮੇਟੀ ਉਹਨਾਂ ਦੇ ਪਰਵਾਰ ਅਤੇ ਸਾਕ-ਸੰਬੰਧੀਆਂ, ਆਈ.ਡਬਲਿਊ.ਏ. ਗ੍ਰੇਟ ਬਿ੍ਟੇਨ ਅਤੇ ਸ਼ਹੀਦ ਊਧਮ ਸਿੰਘ ਵੈੱਲਫੇਅਰ ਟਰੱਸਟ ਬਰਮਿੰਘਮ ਅਤੇ ਹੋਰ ਸਮੂਹ ਸੰਗੀ ਸਾਥੀਆਂ ਨਾਲ ਗਹਿਰੇ ਦੁੱਖ ‘ਚ ਸ਼ਰੀਕ ਹੈ |

LEAVE A REPLY

Please enter your comment!
Please enter your name here