ਤਸ਼ੱਦਦ ਹੌਸਲਾ ਨਹੀਂ ਡੇਗ ਸਕਦਾ : ਸੂਰਤ ਸਿੰਘ ਧਰਮਕੋਟ

0
15

ਸ਼ਾਹਕੋਟ (ਗਿਆਨ ਸੈਦਪੁਰੀ)-ਬੀਤੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਵਿਖੇ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਗਵਰਨਰ ਪੰਜਾਬ ਨੂੰ ਮੰਗ ਪੱਤਰ ਦੇਣ ਜਾ ਰਹੇ ਕਿਸਾਨਾਂ ‘ਤੇ ਚੰਡੀਗੜ੍ਹ ਪੁਲਸ ਵੱਲੋਂ ਵੱਡੇ ਪੱਧਰ ‘ਤੇ ਤਸ਼ੱਦਦ ਕੀਤਾ ਗਿਆ। ਜਿਸ ਨਾਲ ਧਰਮਕੋਟ ਸ਼ਹਿਰ ਦੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਸੂਰਤ ਸਿੰਘ ਧਰਮਕੋਟ ਵੀ ਜ਼ਖਮੀ ਹੋਏ।ਉਨ੍ਹਾ ਕਿਹਾ ਕਿ ਸਾਨੂੰ ਸਰਕਾਰੀ ਤਸ਼ੱਦਦ ਦਾ ਕੋਈ ਡਰ ਨਹੀਂ ਅਤੇ ਇਹ ਸਰਕਾਰੀ ਤਸ਼ੱਦਦ ਸਾਡੇ ਹੌਸਲੇ ਨਹੀਂ ਡੇਗ ਸਕਦਾ।
ਵੈਨ-ਟਰੱਕ ਟੱਕਰ ‘ਚ 10 ਮੌਤਾਂ
ਲਖਨਊ (ਨ ਜ਼ ਸ)- ਸੋਮਵਾਰ ਯੂ ਪੀ ਦੇ ਸਿਸਈਆ-ਲਖੀਮਪੁਰ ਕੌਮੀ ਰਾਜਮਾਰਗ ‘ਤੇ ਵੈਨ ਤੇ ਟਰੱਕ ਦੀ ਸਿੱਧੀ ਟੱਕਰ ਵਿੱਚ 10 ਲੋਕਾਂ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਲਖੀਮਪੁਰ ਤੋਂ ਸਿਸਈਆ ਵੱਲ ਜਾ ਰਹੀ ਵੈਨ ਉਂਚਗਾਂਵ ਤੇ ਭਰੇਹਤਾ ਪਿੰਡਾਂ ਦੇ ਵਿਚਕਾਰ ਪਹੁੰਚੀ। ਵੈਨ ਵਿੱਚ ਸਵਾਰ ਸਾਰੇ 9 ਯਾਤਰੀ ਤੇ ਡਰਾਈਵਰ ਮਾਰੇ ਗਏ।
ਅਰੋੜਾ ਨਿਆਂਇਕ ਰਿਮਾਂਡ ‘ਤੇ
ਗੁਰੂਗ੍ਰਾਮ (ਨ ਜ਼ ਸ)-ਸਥਾਨਕ ਕੋਰਟ ਨੇ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਸੋਮਵਾਰ 14 ਦਿਨਾਂ ਲਈ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ। ਅਰੋੜਾ 9 ਦਿਨ ਈ ਡੀ ਦੀ ਹਿਰਾਸਤ ‘ਚ ਰਹੇ ਅਤੇ ਇਸੇ ਦੌਰਾਨ ਈ ਡੀ ਨੇ ਜਾਂਚ ‘ਚ ਸਹਿਯੋਗ ਨਾ ਕਰਨ ਦੇ ਇਲਜ਼ਾਮ ਵੀ ਸੰਜੀਵ ਅਰੋੜਾ ‘ਤੇ ਲਗਾਏ।
ਸਕੂਲ ਨੂੰ ਧਮਕੀ
ਲੁਧਿਆਣਾ : ਸੋਮਵਾਰ ਸਰਾਭਾ ਨਗਰ ਸਥਿਤ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਸਵੇਰੇ 8:48 ਵਜੇ ਸਕੂਲ ਨੂੰ ਬੰਬ ਨਾਲ ਉਡਾ ਦੇਣ ਦੀ ਈਮੇਲ ਮਿਲੀ। ਉਦੋਂ ਪ੍ਰਿੰਸੀਪਲ ਰਾਊਂਡ ‘ਤੇ ਸਨ, ਇਸ ਲਈ ਈਮੇਲ ਨਹੀਂ ਪੜ੍ਹੀ ਗਈ, ਪਰ ਜਿਵੇਂ ਹੀ ਸਿਸਟਰ ਆਏ ਅਤੇ ਉਨ੍ਹਾ 9:15 ਵਜੇ ਦੇ ਕਰੀਬ ਈਮੇਲ ਪੜ੍ਹੀ, ਤਾਂ ਤੁਰੰਤ ਸਕੂਲ ਖਾਲੀ ਕਰਵਾਉਣ ਦਾ ਫੈਸਲਾ ਕੀਤਾ ਅਤੇ ਮਾਪਿਆਂ ਨੂੰ ਸੁਨੇਹਾ ਭੇਜਿਆ ਕਿ ਉਹ ਬੱਚਿਆਂ ਨੂੰ ਜਲਦੀ ਤੋਂ ਜਲਦੀ ਘਰ ਲੈ ਜਾਣ। ਸਵੇਰੇ 11 ਵਜੇ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ।