ਰੁਪੱਈਆ ਹੋਰ ਸੁੰਗੜਿਆ

0
10

ਮੁੰਬਈ : ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ, ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ ਅਤੇ ਵਿਸ਼ਵਵਿਆਪੀ ਜੋਖਮਾਂ ਤੋਂ ਬਚਣ ਦੀ ਪ੍ਰਵਿਰਤੀ ਕਾਰਨ ਮਜ਼ਬੂਤ ਹੋਏ ਡਾਲਰ ਦੇ ਦਬਾਅ ਹੇਠ ਮੰਗਲਵਾਰ ਨੂੰ ਰੁਪੱਈਆ ਅਮਰੀਕੀ ਡਾਲਰ ਦੇ ਮੁਕਾਬਲੇ 96.60 ਦੇ ਰਿਕਾਰਡ ਹੇਠਲੇ ਪੱਧਰ ਤੱਕ ਖਿਸਕ ਗਿਆ ਅਤੇ ਬਾਅਦ ਵਿੱਚ 96.52 (ਆਰਜ਼ੀ) ‘ਤੇ ਬੰਦ ਹੋਇਆ। ਰੁਪੱਈਆ ਸਾਲ 2026 ਵਿੱਚ ਏਸ਼ੀਆ ਦੀ ਸਭ ਤੋਂ ਖ਼ਰਾਬ ਪ੍ਰਦਰਸ਼ਨ ਕਰਨ ਵਾਲੀ ਕਰੰਸੀ ਹੈ, ਜੋ ਅਮਰੀਕੀ ਡਾਲਰ ਦੇ ਮੁਕਾਬਲੇ 96.60 ਦੇ ਇਤਿਹਾਸਕ ਸ਼ੁਰੂਆਤੀ ਹੇਠਲੇ ਪੱਧਰ ਤੱਕ ਟੁੱਟ ਗਿਆ ਹੈ। ਇਸ ਮਹੀਨੇ ਕਰੰਸੀ ਵਿੱਚ 1.5 ਫ਼ੀਸਦੀ ਅਤੇ ਇਸ ਸਾਲ ਹੁਣ ਤੱਕ 7 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਆ ਚੁੱਕੀ ਹੈ।
ਏ ਐੱਸ ਆਈ ਦਾ ਕਤਲ
ਲੋਹੀਆਂ ਖਾਸ : ਸ਼ਾਹਕੋਟ ਲੋਹੀਆਂ ਇਲਾਕੇ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਪੰਜਾਬ ਪੁਲਸ ਦੇ ਏ.ਐੱਸ.ਆਈ. ਪੂਰਨ ਸਿੰਘ, ਜੋ ਆਪਣੀ ਡਿਊਟੀ ਤੋਂ ਰਾਤ 10 ਕੁ ਵਜੇ ਪਰਤ ਰਹੇ ਸਨ, ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਏ.ਐੱਸ.ਆਈ. ਪੂਰਨ ਸਿੰਘ ਪੁੱਤਰ ਨੰਦ ਸਿੰਘ ਵਾਸੀ ਪਿੰਡ ਗੱਟਾ ਮੁੰਡੀ ਕਾਸੂ, ਜੋ ਸ਼ਾਹਕੋਟ ਥਾਣੇ ‘ਚ ਸੇਵਾਵਾਂ ਦੇ ਰਹੇ ਸਨ, ਦਾ ਅਣ-ਪਛਾਤਿਆਂ ਨੇ ਤੇਜ਼ਧਾਰ ਦਾਤਰਾਂ ਨਾਲ ਕਤਲ ਕੀਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।