ਬਿਜਲੀ ਮੁਲਾਜ਼ਮਾਂ ਨੂੰ ਮਿਲੇਗਾ 1 ਕਰੋੜ ਰੁਪਏ ਦਾ ਮੁਫ਼ਤ ਬੀਮਾ

0
9
ਪਟਿਆਲਾ (ਨ ਜ਼ ਸ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਆਪਣੇ ਹਜ਼ਾਰਾਂ ਮੁਲਾਜ਼ਮਾਂ ਦੀ ਵਿੱਤੀ ਸੁਰੱਖਿਆ ਅਤੇ ਭਲਾਈ ਲਈ ਇੱਕ ਇਤਿਹਾਸਕ ਕਦਮ ਚੁੱਕਿਆ ਹੈ। ਪਾਵਰ ਕਾਰਪੋਰੇਸ਼ਨ ਨੇ ਦੇਸ਼ ਦੇ ਸਭ ਤੋਂ ਵੱਡੇ ਬੈਂਕ, ਸਟੇਟ ਬੈਂਕ ਆਫ਼ ਇੰਡੀਆ  ਨਾਲ ਇੱਕ ਐੱਮ.ਓ.ਯੂ. (ਸਹਿਮਤੀ ਪੱਤਰ) ਸਹੀਬੱਧ ਕੀਤਾ ਹੈ। ਇਸ ਸਮਝੌਤੇ ਤਹਿਤ ਬੈਂਕ ਵੱਲੋਂ ਬਿਜਲੀ ਮੁਲਾਜ਼ਮਾਂ ਨੂੰ ਇੱਕ ਅੱਪਗ੍ਰੇਡਡ ‘ਕਾਰਪੋਰੇਟ ਸੈਲਰੀ ਪੈਕੇਜ’   ਦਿੱਤਾ ਜਾਵੇਗਾ, ਜਿਸ ਵਿੱਚ 1 ਕਰੋੜ ਰੁਪਏ ਤੱਕ ਦੇ ਮੁਫ਼ਤ ਬੀਮਾ ਕਵਰ ਸਮੇਤ ਕਈ ਸ਼ਾਨਦਾਰ ਬੈਂਕਿੰਗ ਸਹੂਲਤਾਂ ਸ਼ਾਮਲ ਹਨ। ਇਸ ਵੇਲੇ ਪੀ.ਐੱਸ.ਪੀ.ਸੀ.ਐੱਲ. ਦੇ ਲੱਗਭੱਗ 80 ਫੀਸਦੀ ਕਰਮਚਾਰੀਆਂ ਦੇ ਤਨਖਾਹ ਖਾਤੇ ਪਹਿਲਾਂ ਹੀ ਐੱਸ ਬੀ ਆਈ ਵਿੱਚ ਹਨ।

Co