ਦੋ ਵਕੀਲਾਂ ਨੇ ਕੇਂਦਰੀ ਮੰਤਰੀ ਦੇ ਹਵਾਲੇ ਨਾਲ ਸੰਪਰਕ ਕੀਤਾ ਸੀ : ਅੰਗੂਰਾਲ, ਅਰੋੜਾ

0
342

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਵਿਧਾਇਕਾਂ ਸ਼ੀਤਲ ਅੰਗੂਰਾਲ ਤੇ ਰਮਨ ਅਰੋੜਾ ਨੇ ਸੋਮਵਾਰ ਆਪ੍ਰੇਸ਼ਨ ਲੋਟਸ ਦੇ ਸੰਬੰਧ ਵਿਚ ਮੁਹਾਲੀ ਵਿਜੀਲੈਂਸ ਦਫਤਰ ਵਿਚ ਬਿਆਨ ਦਰਜ ਕਰਵਾਏ | ਬਾਅਦ ਵਿਚ ਅੰਗੁਰਾਲ ਨੇ ਕਿਹਾ ਕਿ ਵਿਧਾਇਕਾਂ ਦੀ ਖਰੀਦ ਵਿਚ ਕੇਂਦਰੀ ਮੰਤਰੀ ਵੀ ਸ਼ਾਮਲ ਹੈ |
ਦੋਹਾਂ ਵਿਧਾਇਕਾਂ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦੋ ਵਕੀਲਾਂ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਭਾਜਪਾ ਵਿਚ ਸ਼ਾਮਲ ਹੋਣ ‘ਤੇ 25-25 ਕਰੋੜ ਦਿਵਾਉਣ ਦੀ ਪੇਸ਼ਕਸ਼ ਕੀਤੀ | ਦੋਹਾਂ ਨੇ ਵਕੀਲਾਂ ਦੇ ਨਾਂਅ ਨਹੀਂ ਦੱਸੇ ਪਰ ਅਰੋੜਾ ਨੇ ਵਿਜੀਲੈਂਸ ਅਫਸਰਾਂ ਨੂੰ ਉਹ ਨੰਬਰ ਦੇ ਦਿੱਤਾ ਜਿਥੋਂ ਕਾਲ ਆਈ ਸੀ | ਵਿਜੀਲੈਂਸ ਐੱਸ ਆਈ ਟੀ ਬਣਾ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ | ਅੰਗੂਰਾਲ ਨੇ ਕਿਹਾ ਕਿ ਉਨ੍ਹਾ ਨਾਲ ਦੋ ਵਿਅਕਤੀਆਂ ਨੇ ਸੰਪਰਕ ਕੀਤਾ ਸੀ | ਦੋਹਾਂ ਨੇ ਖੁਦ ਨੂੰ ਹਾਈ ਕੋਰਟ ਦੇ ਵਕੀਲ ਦੱਸਿਆ ਤੇ ਕਿਹਾ ਕਿ ਉਹ ਕੇਂਦਰੀ ਮੰਤਰੀ ਨਾਲ ਮਿਲਵਾਉਣਗੇ | ਭਾਜਪਾ ਵਿਚ ਸ਼ਾਮਲ ਹੋਣ ‘ਤੇ 25 ਕਰੋੜ ਦਿੱਤੇ ਜਾਣਗੇ | ਅੰਗੂਰਾਲ ਨੇ ਮੰਨਿਆ ਕਿ ਮੰਤਰੀ ਨਾਲ ਗੱਲ ਨਹੀਂ ਹੋਈ ਤੇ ਸੰਪਰਕ ਕਰਨ ਵਾਲੇ ਨੇ ਮੰਤਰੀ ਦਾ ਨਾਂ ਦੱਸਿਆ ਸੀ | ਅੰਗੁਰਾਲ ਨੇ ਕਿਹਾ—ਮੈਨੂੰ ਜੋ ਲੋਕ ਸੁਖਨਾ ਲੇਕ ਕੋਲ ਮਿਲਣ ਪਹੁੰਚੇ, ਉਨ੍ਹਾਂ ਹੀ ਕਿਹਾ ਸੀ ਕਿ ਮੇਰੇ ਲਈ 25 ਕਰੋੜ ਰੁਪਏ ਦਾ ਗਿਫਟ ਆਇਆ ਹੈ | ਇਹ ਗਿਫਟ ਕੇਂਦਰੀ ਮੰਤਰੀ ਦੇਣਗੇ | ਮੰਤਰੀ ਛੇਤੀ ਮੇਰੇ ਨਾਲ ਮੁਲਾਕਾਤ ਕਰਨਗੇ ਤੇ ਗਿਫਟ ਦੇਣ ਦੇ ਬਾਅਦ ਭਾਜਪਾ ਜੁਆਇਨ ਕਰਾਉਣਗੇ | ਅਰੋੜਾ ਨੇ ਕਿਹਾ ਕਿ ਉਨ੍ਹਾ ਨੂੰ ਆਰ ਐੱਸ ਐੱਸ ਦੇ ਵੱਡੇ ਅਹੁਦੇਦਾਰ ਨੇ ਖਰੀਦਣ ਦੀ ਕੋਸ਼ਿਸ਼ ਕੀਤੀ |

LEAVE A REPLY

Please enter your comment!
Please enter your name here