ਬੇਂਗਲੁਰੂ : ਕਰਨਾਟਕ ਦੇ ਉੱਤਰਾ ਕੰਨੜ ਜ਼ਿਲ੍ਹੇ ਦੀ ਇੱਕ ਨਦੀ ਦੇ ਤਾਜ਼ੇ ਪਾਣੀ ਵਿੱਚ ਸਿੱਪੀਆਂ ਇਕੱਠੀਆਂ ਕਰਨ ਗਿਆ ਗਰੁੱਪ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਨਤੀਜੇ ਵਜੋਂ 7 ਮਹਿਲਾਵਾਂ ਸਣੇ ਇੱਕੋ ਪਰਵਾਰ ਦੇ 8 ਜੀਆਂ ਦੀ ਮੌਤ ਹੋ ਗਈ ਅਤੇ 2 ਹੋਰ ਜੀਅ ਲਾਪਤਾ ਹਨ। ਤਾਜ਼ੇ ਪਾਣੀ ਦੀਆਂ ਸਿੱਪੀਆਂ ਇਕੱਠੀਆਂ ਕਰਨਾ ਕੁਝ ਵਰਗਾਂ ਦੇ ਲੋਕਾਂ ਲਈ ਰੋਜ਼ੀ-ਰੋਟੀ ਦੀ ਗਤੀਵਿਧੀ ਹੈ, ਜੋ ਕਿ ਮੱਛੀ ਫੜਨ ਵਾਂਗ ਹੀ ਹੈ।


