ਖੱਬੀਆਂ ਪਾਰਟੀਆਂ ਤੇ ਕਾਂਗਰਸ ਵੱਲੋਂ ਮੁਤਹਿਦਾ ਐਕਸ਼ਨ

0
3

ਮਾਨਸਾ (ਆਤਮਾ ਸਿੰਘ ਪਮਾਰ)
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਚੱਲਦਾ ਕਰਨ ਲਈ ਜ਼ਿਲ੍ਹਾ ਕੇਂਦਰਾਂ ‘ਤੇ ਪ੍ਰਦਰਸ਼ਨ ਦੇ ਸੱਦੇ ਤਹਿਤ ਸਥਾਨਕ ਰੇਲਵੇ ਮਾਲ ਗੋਦਾਮ ਵਿਖੇ ਇੰਡੀਆ ਗੱਠਜੋੜ ‘ਚ ਸ਼ਾਮਲ ਧਿਰਾਂ ਇੰਡੀਅਨ ਨੈਸ਼ਨਲ ਕਾਂਗਰਸ, ਸੀ ਪੀ ਆਈ, ਸੀ ਪੀ ਆਈ (ਐੱਮ), ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਸੈਂਕੜੇ ਆਗੂਆਂ ਤੇ ਵਰਕਰਾਂ ਵੱਲੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ, ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਸਿੰਘ ਚÏਹਾਨ, ਸੀ ਪੀ ਆਈ ਐੱਮ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਅਤੇ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਜ਼ਿਲ੍ਹਾ ਸਕੱਤਰ ਸੁਰਿੰਦਰਪਾਲ ਸ਼ਰਮਾ ਦੀ ਅਗਵਾਈ ਹੇਠ ਰੈਲੀ ਕਰੇਕ ਸ਼ਹਿਰ ਦੇ ਬਜ਼ਾਰਾਂ ‘ਚ ਰੋਸ ਮਾਰਚ ਕੀਤਾ ਗਿਆ¢
ਇਸ ਮÏਕੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਪ੍ਰਸ਼ੋਤਮ ਸ਼ਰਮਾ, ਸਵਰਨਜੀਤ ਦਲਿਓ ਤੇ ਰਾਜਵਿੰਦਰ ਰਾਣਾ ਨੇ ਸਾਂਝੇ ਤÏਰ ‘ਤੇ ਮੰਗ ਕੀਤੀ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਤੁਰੰਤ ਅਹੁਦੇ ਤੋਂ ਲਾਂਭੇ ਕਰਕੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਜਾਵੇ¢ਆਗੂਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਆਪਣੀ ਇਖ਼ਲਾਕੀ ਜ਼ਿੰਮੇਵਾਰੀ ਸਮਝਦਿਆਂ ਤੁਰੰਤ ਅਸਤੀਫੇ ਦੀ ਮੰਗ ਵੀ ਕੀਤੀ¢ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਗੈਰ-ਸੰਵਿਧਾਨਕ ਤਰੀਕੇ ਨਾਲ ਐੱਸ ਆਈ ਆਰ ਤਹਿਤ ਲੱਗਭੱਗ ਸਾਢੇ ਤੇਰਾਂ ਕਰੋੜ ਕੱਟੀਆਂ ਗਈਆਂ ਵੋਟਾਂ ਨੂੰ ਤੁਰੰਤ ਮੁੜ ਬਹਾਲ ਕੀਤਾ ਜਾਵੇ¢ਆਗੂਆਂ ਕਿਹਾ ਕਿ ਚੋਣ ਕਮਿਸ਼ਨ ਦੀ ਭਰੋਸੇਯੋਗਤਾ, ਇਮਾਨਦਾਰੀ, ਨਿਰਪੱਖਤਾ ਅਤੇ ਪਾਰਦਰਸ਼ਤਾ ਵੀ ਯਕੀਨੀ ਕੀਤੀ ਜਾਵੇ¢ਉਹਨਾਂ ਇਸ ਮÏਕੇ ਈ ਵੀ ਐੱਮ ‘ਤੇ ਪਾਬੰਦੀ ਲਗਾਉਣ ਅਤੇ ਹਰ ਤਰ੍ਹਾਂ ਦੀਆਂ ਚੋਣਾਂ ਬੈਲਟ ਪੇਪਰ ਰਾਹੀਂ ਕਰਵਾਉਣ ਦੀ ਮੰਗ ਵੀ ਕੀਤੀ¢ਇਕੱਤਰਤਾ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਨਿਰਪੱਖ ਚੋਣਾਂ ਕਰਵਾਉਣ, ਦੇਸ਼ ਤੇ ਲੋਕਤੰਤਰ ਨੂੰ ਬਹਾਲ ਰੱਖਣ ਲਈ ਦੇਸ਼ ਦੀਆਂ ਧਰਮ ਨਿਰਪੱਖ ਤਾਕਤਾਂ, ਖੱਬੀਆਂ ਧਿਰਾਂ ਤੇ ਜਮਹੂਰੀ ਸ਼ਕਤੀਆਂ ਦੀ ਇੱਕਮੁੱਠਤਾ ਨੂੰ ਸਮੇਂ ਦੀ ਅਣਸਰਦੀ ਲੋੜ ਦੱਸਿਆ¢ਸਮੁੱਚਾ ਪ੍ਰੋਗਰਾਮ ਗੁਰਮੀਤ ਸਿੰਘ ਜੋਗਾ, ਸੁਖਦਰਸ਼ਨ ਨੱਤ, ਕੁਲਵੰਤ ਰਾਏ ਸਿੰਗਲਾ ਤੇ ਅਮਰਜੀਤ ਸਿੰਘ ਸਿੱਧੂ ਦੇ ਪ੍ਰਧਾਨਗੀ ਮੰਡਲ ਹੇਠ ਸੰਪੰਨ ਹੋਇਆ¢ ਇਸ ਮÏਕੇ ਹੋਰਨਾਂ ਤੋਂ ਇਲਾਵਾ ਚਮਕÏਰ ਸਿੰਘ ਸਿੱਧੂ, ਅਰਸ਼ਦੀਪ ਸਿੰਘ, ਮਾਈਕਲ ਗਾਗੋਵਾਲ, ਸੱਤਪਾਲ ਸਿੰਘ ਮੂਲੇਵਾਲਾ, ਜੀਵਨ ਦਾਸ ਬਾਵਾ, ਮਨਜੀਤ ਰਾਣਾ, ਗੁਰਸ਼ਰਨ ਮਾਖਾ, ਅਮਰੀਕ ਸਿੰਘ ਝੁਨੀਰ, ਜਤਿੰਦਰ ਆਗਰਾ, ਹਰਵਿੰਦਰ ਭਾਰਦਵਾਜ, ਵੇਦ ਪ੍ਰਕਾਸ਼ ਬੁਢਲਾਡਾ, ਜਗਸੀਰ ਰਾਏਕੇ, ਸੀਤਾ ਰਾਮ ਗੋਬਿੰਦਪੁਰਾ, ਮਲਕੀਤ ਮੰਦਰਾਂ, ਰੂਪ ਸਿੰਘ ਢਿੱਲੋਂ, ਰਤਨ ਭੋਲਾ, ਕਰਨੈਲ ਭੀਖੀ, ਗੁਰਜੰਟ ਮਾਨਸਾ, ਜਸਵੀਰ ਕÏਰ ਨੱਤ, ਬਲਵਿੰਦਰ ਸਿੰਘ ਘਰਾਂਗਣਾ, ਪਰਮਿੰਦਰ ਭੀਖੀ, ਜਸਵੰਤ ਸਿੰਘ ਬੀਰੋਕੇ, ਆਰ ਐੱਮ ਪੀ ਆਈ ਦੇ ਲਾਲ ਚੰਦ ਸਰਦੂਲਗੜ੍ਹ ਤੇ ਅਮਰੀਕ ਸਿੰਘ ਫਫੜੇ ਨੇ ਵੀ ਸੰਬੋਧਨ ਕੀਤਾ¢ਮੰਚ ਸੰਚਾਲਨ ਦੀ ਜ਼ਿੰਮੇਵਾਰ ਕ੍ਰਿਸ਼ਨ ਸਿੰਘ ਚÏਹਾਨ ਵੱਲੋਂ ਬਾਖੂਬੀ ਨਿਭਾਈ ਗਈ¢
ਲੁਧਿਆਣਾ (ਐੱਮ ਐੱਸ ਭਾਟੀਆ) : ਇੱਥੇ ਇੰਡੀਆ ਬਲਾਕ ਨਾਲ ਸੰਬੰਧਤ ਪਾਰਟੀਆਂ ਅਤੇ ਹੋਰ ਸਹਿਯੋਗੀ ਪਾਰਟੀਆਂ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ¢ਬਾਅਦ ਵਿੱਚ ਗਿਆਨੇਸ਼ ਕੁਮਾਰ, ਮੋਦੀ ਅਤੇ ਸ਼ਾਹ ਦੇ ਪੁਤਲੇ ਸਾੜੇ ਗਏ¢ ਕਾਂਗਰਸ, ਸੀ ਪੀ ਆਈ, ਸੀ ਪੀ ਅੱੈਮ ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਵੱਲੋਂ ਆਰ ਐੱਮ ਪੀ ਆਈ ਦੇ ਸਹਿਯੋਗ ਨਾਲ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮੋਦੀ ਅਤੇ ਸ਼ਾਹ ਪਿਛਲੇ ਸਮੇਂ ਵਿੱਚ ਵੋਟ ਚੋਰੀ ਨਾਲ ਜਿੱਤ ਕੇ ਸੱਤਾ ਵਿੱਚ ਆਏ ਹਨ, ਇਸ ਲਈ ਸਾਰੀਆਂ ਅਸੈਂਬਲੀਆਂ ਅਤੇ ਸੰਸਦ ਭੰਗ ਕੀਤੀ ਜਾਵੇ ਅਤੇ ਬੈਲਟ ਪੇਪਰ ਦੇ ਨਾਲ ਦੁਬਾਰਾ ਚੋਣਾਂ ਕਰਵਾਈਆਂ ਜਾਣ¢
ਆਗੂਆਂ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਸ਼ੁਰੂਆਤ ਹੈ, ਜਲਦੀ ਹੀ ਇੰਡੀਆ ਬਲਾਕ ਦੀਆਂ ਪਾਰਟੀਆਂ ਤੇ ਹੋਰ ਸਹਿਯੋਗੀ ਪਾਰਟੀਆਂ ਦੀ ਲੁਧਿਆਣਾ ਵਿਖੇ ਮੀਟਿੰਗ ਬੁਲਾ ਕੇ ਇਸ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਵੱਡੇ ਪੱਧਰ ‘ਤੇ ਮੋਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ¢
ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਪਵਨ ਕੁਮਾਰ-ਕਾਂਗਰਸ, ਚਮਕÏਰ ਸਿੰਘ ਬਰਮੀ- ਸੀ ਪੀ ਆਈ, ਬਲਬੀਰ ਸਿੰਘ- ਸੀ ਪੀ ਐੱਮ, ਜੇ ਪੀ ਨਰਾਇਣ-ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਅਤੇ ਜਗਦੀਸ਼ ਚੰਦ ਆਰ ਐੱਮ ਪੀ ਆਈ ਸ਼ਾਮਲ ਸਨ¢ਸਟੇਜ ਦੀ ਕਾਰਵਾਈ ਸੀ ਪੀ ਆਈ ਦੇ ਆਗੂ ਐੱਮ ਐੱਸ ਭਾਟੀਆ ਨੇ ਚਲਾਈ¢ਪ੍ਰੋਗਰਾਮ ਪਵਨ ਕੁਮਾਰ, ਚਮਕÏਰ ਸਿੰਘ ਬਰਮੀ, ਬੀ ਐੱਸ ਸਾਹੀ, ਜੇ ਪੀ ਨਰਾਇਣ ਅਤੇ ਪਰਮਜੀਤ ਸਿੰਘ ‘ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਦੇਖਰੇਖ ਹੇਠ ਚਲਾਇਆ ਗਿਆ¢ਇਹਨਾਂ ਤੋਂ ਇਲਾਵਾ ਜਿਹੜੇ ਪ੍ਰਮੁੱਖ ਆਗੂ ਰੈਲੀ ਵਿੱਚ ਸ਼ਾਮਲ ਹੋਏ, ਉਹਨਾਂ ਵਿੱਚ ਮੋਨੂ ਕਿੰਦਾ ਅਤੇ ਗੁਰਜੀਤ ਸਿੰਘ ਜਗਪਾਲ—ਕਾਂਗਰਸ, ਰਮੇਸ਼ ਰਤਨ ਅਤੇ ਕੇਵਲ ਸਿੰਘ ਬਨਵੈਤ—ਸੀ ਪੀ ਆਈ, ਡਾਕਟਰ ਗੁਰਵਿੰਦਰ ਸਿੰਘ—ਸੀ ਪੀ ਐੱਮ, ਬੱਬਨ ਪਾਸਵਾਨ—ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਅਤੇ ਰਘਬੀਰ ਸਿੰਘ ਬੈਨੀਪਾਲ-ਆਰ ਐੱਮ ਪੀ ਆਈ ਸ਼ਾਮਲ ਸਨ¢
ਸੰਗਰੂਰ : ਸੀ ਪੀ ਆਈ ਅਤੇ ਸੀ ਪੀ ਐੱਮ ਵੱਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਸੁਤੰਤਰ ਭਵਨ ਤੋਂ ਮਾਰਚ ਕਰਕੇ ਸੀ ਪੀ ਆਈ ਦੇ ਸਕੱਤਰ ਸੁਖਦੇਵ ਸ਼ਰਮਾ ਅਤੇ ਸੀ ਪੀ ਐੱਮ ਦੇ ਪਰਮੁੱਖ ਆਗੂ ਭੂਪ ਚੰਦ ਚੰਨੋ ਦੀ ਅਗਵਾਈ ਹੇਠ ਡੀ ਸੀ ਦਫਤਰ ਦੇ ਸਾਹਮਣੇ ਫੂਕਿਆ ਗਿਆ | ਉਪਰੋਕਤ ਆਗੂਆਂ ਨੇ ਮੰਗ ਕੀਤੀ ਕਿ ਗਿਆਨੇਸ਼ ਕੁਮਾਰ ਤੋਂ ਤੁਰੰਤ ਅਸਤੀਫਾ ਲੈ ਕੇ ਬਰਖਾਸਤ ਕੀਤਾ ਜਾਵੇ | ਇਸ ਸਮੇਂ ਸੀ ਪੀ ਆਈ ਵੱਲੋਂ ਨਿਰਮਲ ਸਿੰਘ ਬਟੜਿਆਣਾ, ਨਵਜੀਤ ਸਿੰਘ, ਜਗਦੇਵ ਬਾਈਆ, ਸਤਵੰਤ ਸਿੰਘ ਖੰਡੇਬਾਦ, ਹਰਦੇਵ ਸਿੰਘ ਬਖਸ਼ੀਵਾਲਾ, ਸੀ ਪੀ ਐੱਮ ਵੱਲੋਂ ਸਤਿੰਦਰ ਪਾਲ ਚੀਮਾ, ਜੋਰਾ ਸਿੰਘ ਉਪਲੀ, ਇੰਦਰਜੀਤ ਸਿੰਘ ਛੰਨਾ, ਭੂਰਾ ਸਿੰਘ ਥੋਕਾ ਅਤੇ ਜੋਗਿੰਦਰ ਬੱਧਨ ਤੋਂ ਇਲਾਵਾ ਬਜ਼ੁਰਗ ਆਗੂ ਸੰਪੂਰਨ ਸਿੰਘ ਛਾਜਲੀ ਵੀ ਸ਼ਾਮਲ ਸਨ | ਵੱਡੀ ਗਿਣਤੀ ਵਿੱਚ ਸਾਥੀ ਸ਼ਾਮਿਲ ਹੋਏ | ਅੰਤ ਵਿੱਚ ਸੁਖਦੇਵ ਸ਼ਰਮਾ ਵੱਲੋਂ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ |