ਨਾਨਾ ਪਾਟੇਕਰ ਦਾ ਦੇਹਾਂਤ

0
7

ਪਣਜੀ : ਉੱਘੇ ਅਦਾਕਾਰ ਨਾਨਾ ਪਾਟੇਕਰ (76) ਦਾ ਵੀਰਵਾਰ ਤੜਕੇ ਗੋਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ | ਪਾਟੇਕਰ ਨੇ ਆਪਣੇ ਅਚਾਨਕ ਦੇਹਾਂਤ ਤੋਂ ਮਹਿਜ਼ ਤਿੰਨ ਦਿਨ ਪਹਿਲਾਂ ਪਣਜੀ ਨੇੜੇ ਡੋਨਾ ਪੌਲਾ ਵਿਖੇ ‘ਸਮਰਾਟ ਕਲੱਬ ਇੰਟਰਨੈਸ਼ਨਲ’ ਦੇ ਇੱਕ ਪ੍ਰੋਗਰਾਮ ਦੌਰਾਨ ਕਿਹਾ ਸੀ, ”ਅਸੀਂ ਸਾਰਿਆਂ ਨੇ ਇੱਕ ਦਿਨ ਜਾਣਾ ਹੈ | ਪਤਾ ਨਹੀਂ ਮੈਂ ਕੱਲ੍ਹ ਇੱਥੇ ਰਹਾਂਗਾ ਜਾਂ ਨਹੀਂ | ਇਹ ਸਮਾਂ ਹਰ ਕਿਸੇ ਦੇ ਜੀਵਨ ਵਿੱਚ ਆਉਂਦਾ ਹੈ, ਪਰ ਉਹ ਸਮਾਂ ਆਉਣ ਤੋਂ ਪਹਿਲਾਂ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਕੀ ਮੈਂ ਉਹ ਕਰ ਪਾ ਰਿਹਾ ਹਾਂ, ਜੋ ਮੈਂ ਕਰਨਾ ਚਾਹੁੰਦਾ ਹਾਂ? ਕੀ ਮੈਂ ਕੋਸ਼ਿਸ਼ ਕੀਤੀ ਹੈ?”
ਪਰਗਟ ਦੇ ਸਵਾਗਤ ‘ਚ ਏਕਤਾ ਦਾ ਮੁਜ਼ਾਹਰਾ
ਅੰਮਿ੍ਤਸਰ (ਨ ਜ਼ ਸ)-ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਨੇ ਵੀਰਵਾਰ ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਕਈ ਸੀਨੀਅਰ ਆਗੂ, ਮੌਜੂਦਾ ਤੇ ਸਾਬਕਾ ਵਿਧਾਇਕ, ਸਾਬਕਾ ਮੰਤਰੀ ਅਤੇ ਪਾਰਟੀ ਵਰਕਰ ਉਨ੍ਹਾਂ ਦੇ ਨਾਲ ਸਨ | ਪਰਗਟ ਸਿੰਘ ਅਤੇ ਪਾਇਲਟ ਦਾ ਸਵੇਰੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਦੇ ਬਾਹਰ ਢੋਲ-ਢਮੱਕੇ ਨਾਲ ਸਵਾਗਤ ਕੀਤਾ ਗਿਆ | ਕਾਂਗਰਸੀ ਵਰਕਰਾਂ ਦਾ ਉਤਸ਼ਾਹੀ ਇਕੱਠ ਦੇਖਣ ਨੂੰ ਮਿਲਿਆ | ਹਵਾਈ ਅੱਡੇ ਤੋਂ ਪਾਇਲਟ ਖੁਦ ਕਾਰ ਚਲਾ ਕੇ ਪਰਗਟ ਸਿੰਘ ਨੂੰ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਪੁੱਜੇ | ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਕਿਹਾ ਕਿ ਪਰਗਟ ਸਿੰਘ ਨੇ ਕਿਹਾ ਸੀ ਕਿ ਉਹ ਨਿਮਾਣੇ ਸਿੱਖ ਵਜੋਂ ਸ੍ਰੀ ਹਰਿਮੰਦਰ ਸਾਹਿਬ ਜਾਣਾ ਚਾਹੁੰਦੇ ਹਨ, ਇਸੇ ਕਾਰਨ ਹਵਾਈ ਅੱਡੇ ਵਿਖੇ ਹੀ ਵਧੇਰੇ ਜੋਸ਼ ਤੇ ਢੋਲ-ਢਮੱਕੇ ਨਾਲ ਉਨ੍ਹਾ ਦਾ ਸਵਾਗਤ ਕੀਤਾ ਗਿਆ |