ਚੰਡੀਗੜ੍ਹ (ਗੁਰਜੀਤ ਬਿੱਲਾ)
ਕਾਰੋਬਾਰ ਵਿੱਚ ਸਖ, ਪਾਰਦਰਸ਼ਤਾ ਅਤੇ ਰੋਜ਼ਗਾਰ ਪੈਦਾ ਕਰਨ ‘ਤੇ ਨਵੇਂ ਸਿਰਿਓਾ ਧਿਆਨ ਕੇਂਦਰਤ ਕਰਦਿਆਂ ਪੰਜਾਬ ਨਿਵੇਸ਼ਕਾਂ ਲਈ ਤਰਜੀਹੀ ਸਥਾਨ ਵਜੋਂ ਉਭਰ ਰਿਹਾ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਇਸ ਦਿਸ਼ਾ ਵਿੱਚ ਚੰਡੀਗੜ੍ਹ ਵਿਖੇ ‘ਹੁਨਰ ਪੰਜਾਬ’ ਅਤੇ ‘ਫਾਸਟ-ਟ੍ਰੈਕ ਪੰਜਾਬ’ ਪੋਰਟਲ ਲਾਂਚ ਕੀਤੇ¢ ਉਨ੍ਹਾ ਕਿਹਾ ਕਿ ਇਹ ਨਵੇਂ ਪੋਰਟਲ 45 ਦਿਨਾਂ ਦੇ ਅੰਦਰ ਸਿੰਗਲ ਵਿੰਡੋ ਰਾਹੀਂ ਸਾਰੀਆਂ ਜ਼ਰੂਰੀ ਪ੍ਰਵਾਨਗੀਆਂ ਯਕੀਨੀ ਬਣਾਉਣਗੇ, ਨਿਵੇਸ਼ਕਾਂ ਨੂੰ ਵਿੱਤੀ ਉਤਸ਼ਾਹ ਦੀ ਪਾਰਦਰਸ਼ੀ ਢੰਗ ਨਾਲ ਟਰੈਕਿੰਗ ਕਰਨ ਦੇ ਯੋਗ ਬਣਾਉਣਗੇ ਅਤੇ ਉਦਯੋਗਾਂ ਨੂੰ ਹੁਨਰਮੰਦ ਨÏਜਵਾਨਾਂ ਨਾਲ ਸਿੱਧਾ ਜੋੜਨਗੇ¢ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ 2022 ਤੋਂ ਲੈ ਕੇ ਹੁਣ ਤੱਕ 1.89 ਲੱਖ ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ, ਜਿਸ ਨਾਲ 6.31 ਲੱਖ ਨਵੀਆਂ ਨÏਕਰੀਆਂ ਪੈਦਾ ਹੋਈਆਂ ਹਨ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਰਕਾਰ ਦੀ ਪਹਿਲਕਦਮੀ ਸੂਬੇ ਦੇ ਨÏਜਵਾਨਾਂ ਲਈ ਪੰਜਾਬ ਦੇ ਅੰਦਰ ਹੀ ਰੋਜ਼ਗਾਰ ਦੇ ਮÏਕੇ ਪੈਦਾ ਕਰਨਾ ਅਤੇ ਮੁੜ ‘ਰੰਗਲਾ ਪੰਜਾਬ’ ਨੂੰ ਮੁੜ ਸਿਰਜਣਾ ਹੈ¢
ਪੋਰਟਲ ਲਾਂਚ ਕਰਨ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਹੁਨਰ ਪੰਜਾਬ ਅਤੇ ਫਾਸਟ-ਟ੍ਰੈਕ ਪੰਜਾਬ ਦੀ ਸ਼ੁਰੂਆਤ ਪੰਜਾਬ ਦੇ ਉਦਯੋਗ ਅਤੇ ਨÏਜਵਾਨਾਂ ਲਈ ਮਹੱਤਵਪੂਰਨ ਕਦਮ ਹੈ¢ ‘ਹੁਨਰ ਪੰਜਾਬ’ ਉਦਯੋਗ ਅਤੇ ਹੁਨਰਮੰਦ ਨÏਜਵਾਨਾਂ ਵਿਚਕਾਰ ਪਾੜੇ ਨੂੰ ਪੂਰਾ ਕਰੇਗਾ ਅਤੇ ਸੂਬੇ ਦੇ ਅੰਦਰ ਸਾਡੇ ਨÏਜਵਾਨਾਂ ਲਈ ਰੋਜ਼ਗਾਰ ਦੇ ਵੱਧ ਤੋਂ ਵੱਧ ਮÏਕੇ ਪੈਦਾ ਕਰੇਗਾ¢ਮੁੱਖ ਮੰਤਰੀ ਨੇ ਨੋਟ ਕੀਤਾ, “ਹੁਨਰ ਪੰਜਾਬ ਪੋਰਟਲ ‘ਤੇ ਪਹਿਲਾਂ ਹੀ ਲਗਭਗ 1,750 ਸੰਸਥਾਵਾਂ ਰਜਿਸਟਰਡ ਹੋ ਚੁੱਕੀਆਂ ਹਨ ਅਤੇ ਉਦਯੋਗਿਕ ਖੇਤਰ ਵਿੱਚ ਰੋਜ਼ਗਾਰ ਦੇ ਮÏਕਿਆਂ ਲਈ ਸਥਾਨਕ ਹੁਨਰਮੰਦ ਨÏਜਵਾਨਾਂ ਨੂੰ ਤਰਜੀਹ ਦਿੱਤੀ ਜਾਵੇਗੀ¢ ਕੰਪਨੀਆਂ ਹੁਣ ਇਸ ਪਲੇਟਫਾਰਮ ਰਾਹੀਂ ਹੁਨਰਮੰਦ ਨÏਜਵਾਨਾਂ ਨਾਲ ਸਿੱਧਾ ਜੁੜ ਸਕਣਗੀਆਂ ਅਤੇ ਉਨ੍ਹਾਂ ਨੂੰ ਨÏਕਰੀ ‘ਤੇ ਰੱਖ ਸਕਣਗੀਆਂ¢





