ਮਾਨ ਖਿਲਾਫ ਸੁਣਵਾਈ ਤੋਂ ਨਾਂਹ

0
16

ਨਵੀਂ ਦਿੱਲੀ (ਨ ਜ਼ ਸ)- ਸੁਪਰੀਮ ਕੋਰਟ ਨੇ ਸੋਮਵਾਰ ਇੱਕ ਐੱਨ ਜੀ ਓ ਦੀ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਥਿਤ ਬਿਆਨ ਨੂੰ ਉਜਾਗਰ ਕੀਤਾ ਗਿਆ ਸੀ ਕਿ ਅਦਾਲਤ ਨੇ ਅਵਾਰਾ ਕੁੱਤਿਆਂ ਨੂੰ ਖਤਮ ਕਰਨ ਲਈ ‘ਖੁੱਲ੍ਹੀ ਛੁੱਟੀ’ ਦੇ ਦਿੱਤੀ ਹੈ। ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੇ ਐਡਵੋਕੇਟ ਅਨਿਲ ਕੁਮਾਰ ਮਿਸ਼ਰਾ ਨੂੰ ਕਿਹਾ, ”ਸਿਰਫ ਇਸ ਲਈ ਕਿ ਇੱਕ ਮੁੱਖ ਮੰਤਰੀ ਬਿਆਨ ਦਿੰਦਾ ਹੈ, ਕੀ ਇਸ ਦਾ ਮਤਲਬ ਇਹ ਹੈ ਕਿ ਸਾਨੂੰ ਆਪਣਾ ਹੁਕਮ ਬਦਲਣਾ ਪਵੇਗਾ…।” ਇਹ ਗੱਲ ਉਨ੍ਹਾਂ ਨੇ ਉਦੋਂ ਕਹੀ ਜਦੋਂ ਵਕੀਲ ਨੇ ਐੱਨ ਜੀ ਓ ‘ਐਨੀਮਲਜ਼ ਆਰ ਪੀਪਲ ਟੂ’ ਦੀ ਤਰਫੋਂ ਜ਼ਰੂਰੀ ਸੁਣਵਾਈ ਲਈ ਮਾਮਲੇ ਦਾ ਜ਼ਿਕਰ ਕੀਤਾ। ਬੈਂਚ ਨੇ ਪਟੀਸ਼ਨਕਰਤਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਣ ਲਈ ਕਿਹਾ। ਬੈਂਚ ਨੇ ਮਿਸ਼ਰਾ ਨੂੰ ਕਿਹਾ, ”ਹੁਕਮਾਂ ਦੀ ਸਖਤੀ ਨਾਲ ਪਾਲਣਾ ਹਾਈ ਕੋਰਟਾਂ ਵੱਲੋਂ ਕੀਤੀ ਜਾਣੀ ਹੈ। ਅਸੀਂ ਤੁਹਾਨੂੰ ਦੱਸਿਆ ਸੀ ਕਿ ਮਾਮਲਾ ਹਾਈ ਕੋਰਟ ਨੂੰ ਸੌਂਪਿਆ ਗਿਆ ਹੈ। ਜਾਓ ਅਤੇ ਹਾਈ ਕੋਰਟ ਨੂੰ ਬੇਨਤੀ ਕਰੋ।”