ਈਰਾਨ ਨੇ ਕੁਵੈਤ ਨੂੰ ਨਿਸ਼ਾਨਾ ਬਣਾਇਆ, ਇੱਕ ਭਾਰਤੀ ਦੀ ਮੌਤ

0
7

ਦੁਬਈ (ਨ ਜ਼ ਸ)- ਅਮਰੀਕੀ ਫੌਜ ਦੀ ਕੇਂਦਰੀ ਕਮਾਂਡ ਮੁਤਾਬਕ ਈਰਾਨ ਨੇ ਕੁਵੈਤ ਅਤੇ ਬਹਿਰੀਨ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲਾਂ ਦਾਗੀਆਂ, ਜਿਹੜੀਆਂ ਨਿਸ਼ਾਨੇ ‘ਤੇ ਪਹੁੰਚਣ ਤੋਂ ਪਹਿਲਾਂ ਹੀ ਨਾਕਾਮ ਕਰ ਦਿੱਤੀਆਂ ਗਈਆਂ। ਜਵਾਬੀ ਕਾਰਵਾਈ ਵਜੋਂ ਅਮਰੀਕੀ ਫੌਜ ਨੇ ਹਾਰਮੁਜ਼ ਜਲਡਮਰੂ ਨੇੜੇ ਸਥਿਤ ਕੁਰੈਸ਼ਮ ਟਾਪੂ ‘ਤੇ ਬਣੇ ਈਰਾਨੀ ਮਿਲਟਰੀ ਗਰਾਊਂਡ ਕੰਟਰੋਲ ਸਟੇਸ਼ਨ ਨੂੰ ਹਵਾਈ ਹਮਲਿਆਂ ਰਾਹੀਂ ਤਬਾਹ ਕਰ ਦਿੱਤਾ ਹੈ। ਇਸੇ ਦਰਮਿਆਨ ਕੁਵੈਤ ਵਿੱਚ ਭਾਰਤੀ ਅੰਬੈਸੀ ਨੇ ਕਿਹਾ ਹੈ ਕਿ ਕੁਵੈਤ ਦੇ ਹਵਾਈ ਅੱਡੇ ‘ਤੇ ਹੋਏ ਹਮਲੇ ਕਾਰਨ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ। ਹਮਲੇ ਵਿੱਚ 63 ਲੋਕ ਜ਼ਖਮੀ ਹੋਏ ਹਨ।