ਜਲੰਧਰ (ਗਿਆਨ ਸੈਦਪੁਰੀ)-‘ਨਵਾਂ ਜ਼ਮਾਨਾ’ ਨੂੰ ਚਲਾਉਣ ਵਾਲੀ ਸੰਸਥਾ ਅਰਜਨ ਸਿੰਘ ਗੜਗੱਜ ਫਾਉਂਡੇਸ਼ਨ ਦੇ ਸਕੱਤਰ ਅਤੇ ‘ਨਵਾਂ ਜ਼ਮਾਨਾ’ ਦੇ ਪ੍ਰਿੰਟਰ ਤੇ ਪਬਲਿਸ਼ਰ ਰਹੇ ਮਰਹੂਮ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਦੀ ਪਹਿਲੀ ਬਰਸੀ 5 ਜੂਨ (ਸ਼ੁੱਕਰਵਾਰ) ਨੂੰ ਦੇਸ਼ ਭਗਤ ਯਾਦਗਾਰ ਕੰਪਲੈਕਸ ਵਿੱਚ ਬਣੇ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿੱਚ ਮਨਾਈ ਜਾਵੇਗੀ। ਗਿਆਰਾਂ ਵਜੇ ਤੋਂ ਇੱਕ ਵਜੇ ਤੱਕ ਹੋਣ ਵਾਲੇ ਇਸ ਸਮਾਗਮ ਵਿੱਚ ਐਡਵੋਕੇਟ ਸ਼ੁਗਲੀ ਦੇ ਸਨੇਹੀ, ਪ੍ਰਵਾਰਕ ਮੈਂਬਰ, ਕਮਿਊਨਿਸਟ ਆਗੂ, ਸਾਹਿਤਕਾਰ ਤੇ ਵਿਦਵਾਨ ਉਨ੍ਹਾ ਦੀ ਬਹੁਪੱਖੀ ਸ਼ਖਸੀਅਤ ਬਾਰੇ ਚਾਨਣਾ ਪਾਉਣਗੇ। ਬਰਸੀ ਸਮਾਗਮ ਦੀ ਸਮਾਪਤੀ ‘ਤੇ ਸਾਰੇ ਜਣੇ ਮਿਲ ਕੇ ਪ੍ਰੀਤੀ ਭੋਜ ਕਰਨਗੇ। ਇਹ ਸੂਚਨਾ ਗੁਰਮੀਤ ਸਿੰਘ ਸ਼ੁਗਲੀ ਯਾਦਗਾਰੀ ਟਰੱਸਟ ਦੇ ਸਰਪ੍ਰਸਤ ਬੀਬੀ ਮਹਿੰਦਰ ਕੌਰ ਤੇ ਉਨ੍ਹਾ ਦੇ ਪੁੱਤਰ ਐਡਵੋਕੇਟ ਰਜਿੰਦਰ ਸਿੰਘ ਮੰਡ ਨੇ ਦਿੱਤੀ।




