ਚੰਡੀਗੜ੍ਹ : ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਸਨ, ਸਿਆਸੀ ਮਾਹੌਲ ਗਰਮਾ ਰਿਹਾ ਹੈ। ਇਸ ਦਰਮਿਆਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਵਿਚ ਵਾਪਸੀ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਇਹ ਵੱਡਾ ਦਾਅਵਾ ਹਰਿਆਣਾ ਦੇ ਸਾਬਕਾ ਸੀ ਐੱਮ ਭੁਪਿੰਦਰ ਹੁੱਡਾ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਾਡੇ ਸੰਪਰਕ ਵਿਚ ਹਨ। ਉਹ ਕਾਂਗਰਸ ਦੇ ਸੀਨੀਅਰ ਨੇਤਾ ਰਹੇ ਹਨ ਤੇ ਸਾਡੇ ਸੀਨੀਅਰ ਸਾਥੀ ਹਨ। ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਮੌਜੂਦਾ ਸਮੇਂ ਭਾਜਪਾ ਵਿਚ ਹਨ ਤੇ ਉਨ੍ਹਾਂ ਵੱਲੋਂ ਕੁਝ ਦਿਨ ਪਹਿਲਾਂ ਬਿਆਨ ਦਿੱਤਾ ਗਿਆ ਸੀ ਕਿ ਭਾਜਪਾ ਉਨ੍ਹਾਂ ਦੀ ਕੋਈ ਵੀ ਸਲਾਹ ਨਹੀਂ ਲੈਂਦੀ ਹੈ ਤੇ ਜੇਕਰ ਪੰਜਾਬ ਵਿਚ ਕੋਈ ਵੀ ਫੈਸਲਾ ਲਿਆ ਜਾਂਦਾ ਹੈ ਤੇ ਮੇਰੇ ਕੋਲੋਂ ਪੁੱਛਿਆ ਨਹੀਂ ਜਾਂਦਾ ਤੇ ਨਾਲ ਹੀ ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਜਦੋਂ ਮੈਂ ਬੀਮਾਰ ਸੀ, ਉਦੋਂ ਕਿਸੇ ਵੱਲੋਂ ਮੇਰਾ ਪਤਾ ਤੱਕ ਨਹੀਂ ਲਿਆ ਗਿਆ ਤੇ ਹੁਣੇ ਜਿਹੇ ਮੇਰੇ ਭਰਾ ਰਣਧੀਰ ਦੇ ਦੇਹਾਂਤ ‘ਤੇ ਵੀ ਰਾਹੁਲ ਜੀ ਦਾ ਸੋਕ ਸੰਦੇਸ਼ ਆਇਆ, ਪਰ ਭਾਜਪਾ ਵੱਲੋਂ ਕਿਸੇ ਨੇ ਵੀ ਹਮਦਰਦੀ ਨਹੀਂ ਪ੍ਰਗਟਾਈ।




