ਸੁਲਤਾਨਪੁਰ (ਯੂ ਪੀ) : ਇੱਥੋਂ ਦੀ ਇੱਕ ਐੱਮ ਪੀ-ਐੱਮ ਐੱਲ ਏ ਅਦਾਲਤ ਨੇ 2018 ਵਿੱਚ ਤੱਤਕਾਲੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਖਿਲਾਫ ਕੀਤੀ ਗਈ ਟਿੱਪਣੀ ਨਾਲ ਸੰਬੰਧਤ ਮਾਣਹਾਨੀ ਕੇਸ ਵਿੱਚ ਸੋਮਵਾਰ ਬਰੀ ਕਰ ਦਿੱਤਾ | ਫੈਸਲਾ ਸੁਣਾਏ ਜਾਣ ਮੌਕੇ ਰਾਹੁਲ ਗਾਂਧੀ ਅਦਾਲਤ ਵਿੱਚ ਮੌਜੂਦ ਸਨ | ਉਨ੍ਹਾ ਇਹ ਟਿੱਪਣੀ 2018 ਦੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੇਂਗਲੁਰੂ ਦੀ ਇੱਕ ਰੈਲੀ ਵਿੱਚ ਕੀਤੀ ਸੀ | ਜ਼ਿਕਰਯੋਗ ਹੈ ਕਿ ਸੁਲਤਾਨਪੁਰ ਦੇ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਅਤੇ ਸਥਾਨਕ ਭਾਜਪਾ ਆਗੂ ਵਿਜੇ ਮਿਸ਼ਰਾ ਨੇ 4 ਅਗਸਤ 2018 ਨੂੰ ਰਾਹੁਲ ਗਾਂਧੀ ਖਿਲਾਫ ਇਹ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਸੀ | ਰਾਹੁਲ ਗਾਂਧੀ 2023 ਵਿੱਚ ਅਦਾਲਤ ਵਿੱਚ ਪੇਸ਼ ਹੋ ਕੇ ਜ਼ਮਾਨਤ ਹਾਸਲ ਕਰ ਲਈ ਸੀ | ਰਾਹੁਲ ਗਾਂਧੀ ਜਦੋਂ ਸੁਲਤਾਨਪੁਰ ਜਾ ਰਹੇ ਸਨ ਤਾਂ ਉਨ੍ਹਾ ਦੇ ਕਾਫਲੇ ਦੀਆਂ ਕੁਝ ਗੱਡੀਆਂ ਪੂਰਵਾਂਚਲ ਐੱਕਸਪ੍ਰੈੱਸ-ਵੇਅ ‘ਤੇ ਆਪਸ ਵਿੱਚ ਟਕਰਾਅ ਗਈਆਂ | ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਗੰਭੀਰ ਨਹੀਂ ਅਤੇ ਕਿਸੇ ਦੇ ਵੀ ਵੱਡੀ ਸੱਟ ਲੱਗਣ ਦੀ ਖਬਰ ਨਹੀਂ ਹੈ |




