ਸ਼੍ਰੇਅਸ ਅਈਅਰ ਭਾਰਤੀ ਟੀ-20 ਟੀਮ ਦਾ ਨਵਾਂ ਕਪਤਾਨ

0
10

ਨਵੀਂ ਦਿੱਲੀ : ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਦੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਦੇ ਮੁੱਖ ਦਫ਼ਤਰ ਵਿਖੇ ਹੋਈ ਮੀਟਿੰਗ ਵਿਚ ਆਇਰਲੈਂਡ ਵਿਰੁੱਧ ਦੋ ਟੀ-20 ਮੈਚਾਂ ਅਤੇ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਨਾਲ-ਨਾਲ ਸਤੰਬਰ ਵਿਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਟੀਮਾਂ ਦੀ ਚੋਣ ਕੀਤੀ। ਸ਼੍ਰੇਅਸ ਅਈਅਰ ਨੂੰ ਭਾਰਤੀ ਟੀ-20 ਟੀਮ ਦਾ ਨਵਾਂ ਕਪਤਾਨ ਬਣਾਇਆ ਗਿਆ ਹੈ, ਜਦੋਂ ਕਿ 15 ਸਾਲਾ ਵੈਭਵ ਸੂਰਿਆਵੰਸ਼ੀ ਨੂੰ ਸੀਨੀਅਰ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ। ਭਾਰਤ 26 ਅਤੇ 28 ਜੂਨ ਨੂੰ ਆਇਰਲੈਂਡ ਵਿਰੁੱਧ ਦੋ ਟੀ-20 ਮੈਚ ਖੇਡੇਗਾ, ਜਦੋਂ ਕਿ 1 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਇੰਗਲੈਂਡ ਵਿਰੁੱਧ ਸੀਮਤ ਓਵਰਾਂ ਦੀ ਲੜੀ ਵਿਚ ਪੰਜ ਟੀ-20 ਮੈਚ ਅਤੇ 3 ਇਕ ਰੋਜ਼ਾ ਮੈਚ ਹੋਣਗੇ। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ 1 ਜੁਲਾਈ ਨੂੰ ਚੈਸਟਰ-ਲੀਗ ਸਟੇਡੀਅਮ ਵਿਚ ਖੇਡਿਆ ਜਾਵੇਗਾ। ਬਾਕੀ ਚਾਰ ਮੈਚ 4, 7, 9 ਅਤੇ 11 ਜੁਲਾਈ ਨੂੰ ਖੇਡੇ ਜਾਣਗੇ। ਇਸ ਤੋਂ ਬਾਅਦ ਦੋਵਾਂ ਟੀਮਾਂ ਵਿਚਕਾਰ 14 ਜੁਲਾਈ ਨੂੰ ਬਰਮਿੰਘਮ ਵਿਚ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਸ਼ੁਰੂ ਹੋਵੇਗੀ, ਜਿਸ ਦਾ ਆਖਰੀ ਮੈਚ 19 ਜੁਲਾਈ ਨੂੰ ਲੰਡਨ ਦੇ ਲਾਰਡਜ਼ ਵਿਚ ਹੋਵੇਗਾ।
ਧਰਮਸ਼ਾਲਾ ਖੇਤਰ ‘ਚ ਭੁਚਾਲ ਦੇ ਝਟਕੇ
ਧਰਮਸ਼ਾਲਾ : ਧਰਮਸ਼ਾਲਾ ਖੇਤਰ ਵਿੱਚ ਰਿਕਟਰ ਪੈਮਾਨੇ ‘ਤੇ 5.0 ਦੀ ਸ਼ਿੱਦਤ ਵਾਲੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਪੈਦਾ ਹੋ ਗਈ, ਹਾਲਾਂ ਕਿ ਕਿਸੇ ਜਾਨੀ ਨੁਕਸਾਨ ਜਾਂ ਜਾਇਦਾਦ ਦੇ ਵੱਡੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਸਭ ਤੋਂ ਤੇਜ਼ ਝਟਕਾ ਰਾਤ 10.04 ਵਜੇ ਮਹਿਸੂਸ ਕੀਤਾ ਗਿਆ। ਇਸ ਦਾ ਕੇਂਦਰ ਧਰਮਸ਼ਾਲਾ ਤੋਂ ਲਗਭਗ 40 ਕਿਲੋਮੀਟਰ ਦੂਰ ਕਾਂਗੜਾ-ਚੰਬਾ ਸਰਹੱਦ ਦੇ ਨਾਲ ਧੌਲਾਧਾਰ ਰੇਂਜ ਵਿੱਚ ਧਾਰ ਘੜੋਈ ਅਤੇ ਆਰ ਐੱਫ ਕੁਗਤੀ ਦੇ ਵਿਚਕਾਰ ਸਥਿਤ ਸੀ। ਭੁਚਾਲ 22.5 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ ਅਤੇ ਇਸ ਦੇ ਸੰਖੇਪ ਝਟਕੇ ਕਾਂਗੜਾ, ਚੰਬਾ ਅਤੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮਹਿਸੂਸ ਕੀਤੇ ਗਏ। ਬਹੁਤ ਸਾਰੇ ਲੋਕ ਸਾਵਧਾਨੀ ਵਜੋਂ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।