ਡੋਲੂ ਲਿਆਓ, ਲੀਟਰ ਮਗਰ ਦੋ ਰੁਪਏ ਬਚਾਓ

0
6

ਮੁਹਾਲੀ : ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਤੇ ‘ਵੇਰਕਾ’ ਨੇ ‘ਦੁੱਧ ਉਹੀ, ਪਲਾਸਟਿਕ ਨਹੀਂ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਮੋਬਾਇਲ ਵੈਂਡਿੰਗ ਵੈਨ ਤੋਂ ਤਾਜ਼ਾ ਦੁੱਧ ਖਰੀਦਣ ‘ਤੇ 2 ਰੁਪਏ ਪ੍ਰਤੀ ਲੀਟਰ ਦੀ ਵਿਸ਼ੇਸ਼ ਛੋਟ ਦੇ ਕੇ 66 ਰੁਪਏ ਵਾਲਾ ਦੁੱਧ 64 ਰੁਪਏ ਵਿੱਚ ਦਿੱਤਾ ਜਾ ਰਿਹਾ ਹੈ। ਸ਼ੁਰੂਆਤ ਮੁਹਾਲੀ ਦੀ ਰਿਹਾਇਸ਼ੀ ਸੁਸਾਇਟੀ ‘ਏ ਟੀ ਐੱਸ ਕਾਸਾ ਏਸਪਾਨਾ’ ਤੋਂ ਕੀਤੀ ਗਈ ਹੈ। ਇੱਕ ਪਰਵਾਰ ਰੋਜ਼ਾਨਾ 2 ਲੀਟਰ ਦੁੱਧ ਖਰੀਦ ਕੇ ਸਾਲਾਨਾ ਲਗਭਗ 4 ਕਿੱਲੋ ਪਲਾਸਟਿਕ ਕੂੜਾ ਪੈਦਾ ਹੋਣ ਤੋਂ ਰੋਕ ਸਕਦਾ ਹੈ। ਪ੍ਰੋਜੈਕਟ ਸਫਲ ਰਹਿੰਦਾ ਹੈ ਤਾਂ ਹੌਲੀ-ਹੌਲੀ ਦੂਜੇ ਸ਼ਹਿਰਾਂ ਤੇ ਕਸਬਿਆਂ ਵਿੱਚ ਵੀ ਲਾਗੂ ਕੀਤਾ ਜਾਵੇਗਾ।