ਵਾਸ਼ਿੰਗਟਨ : ਇੱਕ ਭਾਰਤੀ ਨੌਜਵਾਨ ਲਈ ਅਮਰੀਕਾ ਵਿੱਚ ਰੋਜ਼ਾਨਾ ਦੀ ਕਰਿਆਨੇ ਦੀ ਖਰੀਦਦਾਰੀ ਉਸ ਸਮੇਂ ਹੈਰਾਨੀਜਨਕ ਬਣ ਗਈ, ਜਦੋਂ ਉਸ ਨੇ ਉੱਥੇ ‘ਭਿੰਡੀ’ ਦੀ ਕੀਮਤ ਦੇਖੀ। ਉਸ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਇੱਕ ਸੁਪਰ ਮਾਰਕੀਟ ਵਿੱਚ ਜਦੋਂ ਉਸ ਨੇ ਭਿੰਡੀ ਦੀ ਕੀਮਤ ਦੇਖੀ ਅਤੇ ਉਸ ਨੂੰ ਭਾਰਤੀ ਕਰੰਸੀ (ਰੁਪਏ) ਵਿੱਚ ਬਦਲਿਆ, ਤਾਂ ਪਤਾ ਲੱਗਿਆ ਕਿ ਇਹ ਲਗਭਗ 40 ਡਾਲਰ ਪ੍ਰਤੀ ਪੌਂਡ ਦੇ ਹਿਸਾਬ ਨਾਲ ਵਿਕ ਰਹੀ ਸੀ, ਜੋ ਭਾਰਤੀ ਰੁਪਏ ਵਿੱਚ ਤਕਰੀਬਨ 7,200 ਰੁਪਏ ਕਿੱਲੋ ਬਣਦੀ ਹੈ। ਨੌਜਵਾਨ ਨੇ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ, ‘ਅਸੀਂ ਭਿੰਡੀ ਨੂੰ ਇੱਕ ਬਹੁਤ ਹੀ ਸਧਾਰਨ ਰੋਜ਼ਾਨਾ ਦੀ ਸਬਜ਼ੀ ਵਜੋਂ ਖਾਂਦੇ ਹੋਏ ਵੱਡੇ ਹੋਏ ਹਾਂ। ਭਾਰਤ ਵਿੱਚ ਇਹ ਸਿਰਫ਼ ਇੱਕ ਆਮ ਸਬਜ਼ੀ ਹੈ, ਪਰ ਅਮਰੀਕਾ ਵਿੱਚ ਉਹ ਇਸ ਨੂੰ ਫਰਾਈ ਕਰਦੇ ਹਨ, ਇੱਕ ਛੋਟੇ ਜਿਹੇ ਪੈਕੇਟ 85 ਗ੍ਰਾਮ ਵਿੱਚ ਪੈਕ ਕਰਦੇ ਹਨ, ਜਿਸ ਦੀ ਕੀਮਤ 6.50 ਡਾਲਰ ਹੈ।’




