ਗੱਡੀ 400 ਫੁੱਟ ਡੂੰਘੀ ਖੱਡ ‘ਚ ਡਿੱਗੀ, ਪਿਓ-ਧੀ ਦੀ ਮੌਤ

0
14

ਮਨਾਲੀ ਘੁੰਮਣ ਗਏ ਪੰਜਾਬੀ ਸੈਲਾਨੀਆਂ ਦੀ ਗੱਡੀ 400 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਹਾਦਸਾ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿਚ ਵਾਪਰਿਆ। ਇਸ ਹਾਦਸੇ ਵਿੱਚ ਪਿਤਾ ਅਤੇ ਧੀ ਦੀ ਮੌਤ ਹੋ ਗਈ, ਜਦੋਂ ਕਿ ਮਾਂ, ਪੁੱਤਰ ਅਤੇ ਇੱਕ ਹੋਰ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ ਇੱਕ ਨੂੰ ਕੁੱਲੂ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਦੋਂ ਕਿ ਦੋ ਗੰਭੀਰ ਜ਼ਖਮੀਆਂ ਨੂੰ ਨੇਰਚੌਕ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ।
ਸ਼ਨੀਵਾਰ ਸੈਲਾਨੀ ਕਾਰ ਨੰਬਰ ਪੀ ਬੀ -08 ਐਫ ਕੇ-8223 ਵਿੱਚ ਮਨੀਕਰਨ ਜਾ ਰਹੇ ਸਨ। ਉਨ੍ਹਾਂ ਦੀ ਕਾਰ ਡੂੰਘੀ ਖੱਡ ਵਿੱਚ ਡਿੱਗ ਗਈ। ਸਥਾਨਕ ਲੋਕਾਂ ਨੇ ਪਹਿਲਾਂ ਕਾਰ ਵਿੱਚ ਫਸੇ ਸੈਲਾਨੀਆਂ ਨੂੰ ਬਾਹਰ ਕੱਢਿਆ । ਇੱਕ ਸੈਲਾਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਮ੍ਰਿਤਕਾਂ ਵਿੱਚ ਪਿਤਾ ਪਰਵਿੰਦਰ (43) ਅਤੇ ਧੀ ਨਿਧੀ ਦੀਵਾਨ (19) ਸ਼ਾਮਲ ਹਨ, ਜਦੋਂ ਕਿ ਪੁੱਤਰ ਆਦਿਤਿਆ ਦੀਵਾਨ (17) ਅਤੇ ਮਾਂ ਰਿਤੂ (42) ਗੰਭੀਰ ਜ਼ਖਮੀ ਹਨ। ਸਾਰੇ ਜਲੰਧਰ ਦੇ ਬੁੱਧ ਜੀ ਨਗਰ ਦੇ ਰਹਿਣ ਵਾਲੇ ਹਨ। ਕਪੂਰਥਲਾ ਦੇ ਹਨੂੰਮਾਨ ਮੰਦਰ ਦਾ ਰਹਿਣ ਵਾਲਾ ਮਾਨਵ ਕਸ਼ਯਪ ਵੀ ਜ਼ਖਮੀ ਹੈ।