ਪ੍ਰਧਾਨ ਮੰਤਰੀ ‘ਅਘੋਰੀ’ ਤੇ ਜ਼ਾਲਮ : ਸੰਜੇ ਰਾਊਤ

0
5

ਮੁੰਬਈ : ਸ਼ਿਵ ਸੈਨਾ (ਯੂ ਬੀ ਟੀ) ਨੇਤਾ ਸੰਜੇ ਰਾਊਤ ਨੇ ਸ਼ਨੀਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਅਘੋਰੀ’ ਅਤੇ ਇੱਕ ਜ਼ਾਲਮ ਵਿਅਕਤੀ ਵਜੋਂ ਦਰਸਾਉਣ ਤੋਂ ਬਾਅਦ ਇੱਕ ਰਾਜਨੀਤਕ ਵਿਵਾਦ ਛੇੜ ਦਿੱਤਾ। ਪੁਣੇ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਰਾਊਤ ਨੇ ਕਿਹਾ ਕਿ ਉਸ ਨੇ ਰਾਜਨੀਤੀ ਵਿੱਚ ਕਦੇ ਵੀ ਅਜਿਹਾ ‘ਅਘੋਰੀ’ ਨਹੀਂ ਦੇਖਿਆ ਅਤੇ ਦਾਅਵਾ ਕੀਤਾ ਕਿ ਮੋਦੀ ਦਾ ਸਮੁੱਚਾ ਕਿਰਦਾਰ ਡਰ ਨੂੰ ਪ੍ਰੇਰਿਤ ਕਰਦਾ ਹੈ। ਉਨ੍ਹਾ ਕਿਹਾ, ”ਇਸ ਦੇਸ਼ ਦੀ ਰਾਜਨੀਤੀ ਵਿੱਚ ਪਹਿਲਾਂ ਕਦੇ ਵੀ ਅਜਿਹਾ ‘ਅਘੋਰੀ’ ਵਿਅਕਤੀ ਪੈਦਾ ਨਹੀਂ ਹੋਇਆ। ਪਹਿਲਾਂ ਕਦੇ ਵੀ ਕੋਈ ਏਨਾ ਜ਼ਾਲਮ ਨਹੀਂ ਉਭਰਿਆ। ਇਸ ਦੇਸ਼ ਨੇ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਲਾਲ ਬਹਾਦੁਰ ਸ਼ਾਸਤਰੀ, ਪੀ ਵੀ ਨਰਸਿਮਹਾ ਰਾਓ, ਰਾਜੀਵ ਗਾਂਧੀ, ਬਾਬਾ ਸਾਹਿਬ ਅੰਬੇਡਕਰ ਅਤੇ ਬਾਲਾ ਸਾਹਿਬ ਠਾਕਰੇ ਵਰਗੇ ਮਹਾਨ ਨੇਤਾ ਪੈਦਾ ਕੀਤੇ ਹਨ, ਜਦੋਂ ਅਸੀਂ ਮੋਦੀ ਦੇ ਸਮੁੱਚੇ ਕਿਰਦਾਰ ਨੂੰ ਦੇਖਦੇ ਹਾਂ, ਡਰ ਪੈਦਾ ਕਰਦਾ ਹੈ। ਅਜਿਹਾ ਵਿਅਕਤੀ ਕਿੱਥੋਂ ਆਇਆ ਹੈ? ” ਉਸ ਨੇ ਕਿਹਾ, ‘ਉਹ ਉਸੇ ਮਿੱਟੀ ਤੋਂ ਆਉਂਦਾ ਹੈ, ਜਿਸ ਨੇ ਔਰੰਗਜ਼ੇਬ ਨੂੰ ਪੈਦਾ ਕੀਤਾ ਸੀ। ਔਰੰਗਜ਼ੇਬ ਗੁਜਰਾਤ ਵਿੱਚ ਪੈਦਾ ਹੋਇਆ ਸੀ, ਹੈ ਨਾ? ‘