ਲੈਫਟੀਨੈਂਟ ਜਨਰਲ ਧੀਰਜ ਸੇਠ ਹੋਣਗੇ ਫੌਜ ਦੇ ਅਗਲੇ ਮੁਖੀ

0
5

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਲੈਫਟੀਨੈਂਟ ਜਨਰਲ ਧੀਰਜ ਸੇਠ ਨੂੰ ਭਾਰਤੀ ਫੌਜ (ਥਲ ਸੈਨਾ) ਦਾ ਅਗਲਾ ਮੁਖੀ ਨਿਯੁਕਤ ਕੀਤਾ ਹੈ। ਲੈਫਟੀਨੈਂਟ ਜਨਰਲ ਸੇਠ ਮੌਜੂਦਾ ਸਮੇਂ ਫੌਜ ਦੇ ਉਪ-ਮੁਖੀ (ਵਾਈਸ ਚੀਫ਼) ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਹ 30 ਜੂਨ ਨੂੰ ਮੌਜੂਦਾ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਦੇ ਸੇਵਾਮੁਕਤ ਹੋਣ ਤੋਂ ਬਾਅਦ ਆਪਣਾ ਨਵਾਂ ਅਹੁਦਾ ਸੰਭਾਲਣਗੇ। ਭਾਰਤੀ ਫੌਜ ਦੇ ਇਤਿਹਾਸ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ‘ਆਰਮਰਡ ਕੋਰ’ (ਬਖਤਰਬੰਦ ਰੈਜੀਮੈਂਟ) ਦੇ ਕਿਸੇ ਅਧਿਕਾਰੀ ਨੂੰ ਫੌਜ ਮੁਖੀ ਦੀ ਕਮਾਨ ਸੌਂਪੀ ਗਈ ਹੈ।