ਰਾਂਚੀ : ਝਾਰਖੰਡ ਵਿੱਚ ਅਸਮਾਨੀ ਬਿਜਲੀ ਲੋਕਾਂ ਲਈ ਜਾਨਲੇਵਾ ਸਾਬਿਤ ਹੋ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਿਜਲੀ ਡਿੱਗਣ ਕਾਰਨ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਤਿੰਨ ਔਰਤਾਂ ਅਤੇ ਇੱਕ 10 ਸਾਲ ਦਾ ਬੱਚਾ ਵੀ ਸ਼ਾਮਲ ਹੈ।
ਪੁਲਸ ਅਧਿਕਾਰੀਆਂ ਅਨੁਸਾਰ, ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਰਾਂਚੀ ਅਤੇ ਗੜ੍ਹਵਾ ਸ਼ਾਮਲ ਹਨ, ਜਿੱਥੇ ਦੋ-ਦੋ ਲੋਕਾਂ ਦੀ ਜਾਨ ਗਈ। ਰਾਂਚੀ ਜ਼ਿਲ੍ਹੇ ਦੇ ਪਿਥੋਰੀਆ ਥਾਣਾ ਖੇਤਰ ਦੇ ਬੜਹੂ ਪਿੰਡ ਦੇ ਰਹਿਣ ਵਾਲੇ ਜੀਤੂ ਮਹਲੀ (55) ਅਤੇ ਕਟਮਕੁਲੀ ਪਿੰਡ ਦੀ ਨਿਰਾਸ਼ਾ ਦੇਵੀ (33) ਖੇਤ ਵਿੱਚ ਕੰਮ ਕਰ ਰਹੇ ਸਨ, ਉਦੋਂ ਹੀ ਅਚਾਨਕ ਬਿਜਲੀ ਡਿੱਗਣ ਕਾਰਨ ਦੋਵਾਂ ਦੀ ਮੌਤ ਹੋ ਗਈ।




