ਰੇਲ ਗੱਡੀ ਨੂੰ ਅੱਗ ਦੀ ਅਫਵਾਹ ਕਾਰਨ ਮਾਰੀਆਂ ਛਾਲਾਂ, 4 ਦੀ ਮੌਤ

0
6

ਨਵੀਂ ਦਿਲੀ : ਮੱਧ ਪ੍ਰਦੇਸ਼ ਵਿਚ ਵਾਪਰੀ ਇਕ ਭਿਆਨਕ ਘਟਨਾ ਵਿੱਚ 4 ਵਿਅਕਤੀ ਰੇਲ ਗੱਡੀ ਹੇਠਾਂ ਆ ਕੇ ਮਾਰੇ ਗਏ। ਇਹ ਘਟਨਾ ਮੱਧ ਪ੍ਰਦੇਸ਼ ਦੇ ਮੋਰੇਨਾ ਅਤੇ ਰਾਜਸਥਾਨ ਦੇ ਧੌਲਪੁਰ ਦੇ ਵਿਚਕਾਰ ਸਰਾਏਚੌਲਾ ਥਾਣਾ ਖੇਤਰ ਦੇ ਹੇਤਮਪੁਰ ਸਟੇਸ਼ਨ ਦੇ ਨੇੜੇ ਐਤਵਾਰ ਦੁਪਹਿਰ ਨੂੰ ਵਾਪਰੀ। ਇੱਕ ਯਾਤਰੀ ਦਾ ਮੋਬਾਈਲ ਫੋਨ ਫਟਣ ਤੋਂ ਬਾਅਦ ਉਦੈਪੁਰ ਇੰਟਰਸਿਟੀ ਐਕਸਪ੍ਰੈਸ ਵਿੱਚ ਅੱਗ ਲੱਗਣ ਦੀ ਅਫਵਾਹ ਫੈਲ ਗਈ। ਫਿਰ ਕਿਸੇ ਨੇ ਚੇਨ ਖਿੱਚ ਕੇ ਰੇਲ ਗੱਡੀ ਨੂੰ ਰੋਕ ਦਿੱਤਾ। ਗੱਡੀ ਰੁਕਣ ‘ਤੇ ਯਾਤਰੀਆਂ ਨੇ ਛਾਲਾਂ ਮਾਰ ਦਿੱਤੀਆਂ। ਕੁਝ ਯਾਤਰੀ ਦੂਜੀ ਰੇਲਵੇ ਲਾਈਨ ‘ਤੇ ਪਹੁੰਚ ਗਏ। ਉਸੇ ਸਮੇਂ, ਆਗਰਾ ਤੋਂ ਮੋਰੈਨਾ ਜਾ ਰਹੀ ਪਾਤਾਲਕੋਟ ਐਕਸਪ੍ਰੈਸ ਉੱਥੋਂ ਲੰਘ ਰਹੀ ਸੀ, ਜਿਸ ਦੀ ਲਪੇਟ ਵਿਚ ਆ ਕੇ ਚਾਰ ਯਾਤਰੀ ਮੌਕੇ ‘ਤੇ ਹੀ ਮਾਰੇ ਗਏ। ਮ੍ਰਿਤਕਾਂ ਦੀ ਪਛਾਣ ਆਫਰੀਨ ਪਤਨੀ ਨਦੀਮ ਖਾਨ (35) ਵਾਸੀ ਸੁਲਤਾਨਗੰਜ ਕੀ ਪੁਲੀਆ, ਆਗਰਾ, ਉਸ ਦਾ ਚਾਰ ਸਾਲਾ ਪੁੱਤਰ ਅਸਦ ਖਾਨ, ਸ਼ਕੁੰਤਲਾ ਪਤਨੀ ਭੂਰੀ ਸਿੰਘ ਪਰਮਾਰ (60) ਵਾਸੀ ਕਛਰਾ ਠੋਕ, ਰੰਕਾਟਾ, ਆਗਰਾ ਅਤੇ ਵੀਰਮਾ ਦੇਵੀ ਪਤਨੀ ਗਿਰਧਾਰੀ ਗਿਰੀ (60) ਵਾਸੀ ਮਹਾਜਨ ਗੇਰੇਸ, ਜ਼ਿਲ੍ਹਾ ਬੀਕਾਨੇਰ (ਰਾਜਸਥਾਨ) ਵਜੋਂ ਹੋਈ ਹੈ।